Close

    ਮਾਣਯੋਗ ਨਿਆਂਧੀਸ਼ ਡਾ. ਧਨੰਜਯਾ ਵਾਈ ਚੰਦਰਚੂੜ, ਭਾਰਤ ਦੇ ਮੁੱਖ ਨਿਆਂਧੀਸ਼

    2020082939-ouochc3vg48n67zh41untu8p6n80fjw176qvd94ykw
    • ਅਹੁਦਾ: ਪੈਟ੍ਰੋਨ-ਇਨ-ਚੀਫ ਐਂਡ ਚੇਅਰਪਰਸਨ

    ਸੇਂਟ ਸਟੀਫਨਸ ਕਾਲਜ, ਨਵੀਂ ਦਿੱਲੀ ਤੋਂ ਅਰਥ ਸ਼ਾਸਤਰ ਵਿੱਚ ਆਨਰਜ਼ ਦੇ ਨਾਲ ਬੀ.ਏ., ਕੈਂਪਸ ਲਾਅ ਸੈਂਟਰ, ਦਿੱਲੀ ਯੂਨੀਵਰਸਿਟੀ ਤੋਂ ਐਲ ਐਲ ਬੀ ਦੀ ਡਿਗਰੀ ਅਤੇ ਹਾਰਵਰਡ ਲਾਅ ਸਕੂਲ, ਯੂ.ਐਸ.ਏ. ਤੋਂ ਐਲ.ਐਲ.ਐਮ ਅਤੇ ਐਸ.ਜੇ.ਡੀ ਦੀ ਡਿਗਰੀ ਪ੍ਰਾਪਤ ਕੀਤੀ। ਮਹਾਂਰਾਸ਼ਟਰ ਦੀ ਬਾਰ ਕੌਂਸਲ ਵਿੱਚ ਨਾਂ ਦਰਜ ਹੋਇਆ ਅਤੇ ਜਿਆਦਾਤਰ ਬੰਬੇ ਹਾਈ ਕੋਰਟ ਅਤੇ ਸੁਪਰੀਮ ਕੋਰਟ ਆਫ਼ ਇੰਡੀਆ ਵਿੱਚ ਵਕਾਲਤ ਕੀਤੀ। 1998 ਵਿੱਚ ਸੀਨੀਅਰ ਐਡਵੋਕੇਟ ਅਤੇ ਅਡੀਸ਼ਨਲ ਸਾਲੀਸਿਟਰ ਜਨਰਲ ਵਜੋਂ ਮਨੋਨੀਤ ਕੀਤੇ ਗਏ। ਮੁੰਬਈ ਯੂਨੀਵਰਸਿਟੀ ਵਿੱਚ ਕੰਪੈਰੇਟਿਵ ਕੰਸਟੀਟਿਊਸ਼ਨਲ ਲਾਅ ਦੇ ਵਿਜ਼ਟਿੰਗ ਪ੍ਰੋਫੈਸਰ ਰਹੇ। ਓਕਲਾਹੋਮਾ ਯੂਨੀਵਰਸਿਟੀ ਸਕੂਲ ਆਫ਼ ਲਾਅ, ਯੂ ਐਸ ਏ ਵਿੱਚ ਵਿਜ਼ਟਿੰਗ ਪ੍ਰੋਫੈਸਰ ਰਹੇ। ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ, ਹਾਰਵਰਡ ਲਾਅ ਸਕੂਲ, ਯੇਲ ਲਾਅ ਸਕੂਲ ਅਤੇ ਵਿਟਵਾਟਰਸਰੈਂਡ ਯੂਨੀਵਰਸਿਟੀ, ਦੱਖਣੀ ਅਫਰੀਕਾ ਵਿਖੇ ਲੈਕਚਰ ਦਿੱਤੇ। ਸੰਯੁਕਤ ਰਾਸ਼ਟਰਾਂ ਦੁਆਰਾ ਆਯੋਜਿਤ ਕਾਨਫਰੰਸਾ ਜਿਸ ਵਿੱਚ ਮਨੁੱਖੀ ਅਧਿਕਾਰ ਬਾਰੇ ਸੰਯੁਕਤ ਰਾਸ਼ਟਰ ਉੱਚ ਕਮੀਸ਼ਨ, ਅੰਤਰ ਰਾਸ਼ਟਰੀ ਕਿਰਤ ਸੰਗਠਨ, ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ, ਵਿਸ਼ਵ ਬੈਂਕ ਅਤੇ ਏਸ਼ੀਅਨ ਵਿਕਾਸ ਬੈਂਕ ਸ਼ਾਮਲ ਹਨ, ਵਿੱਚ ਸਪੀਕਰ ਰਹੇ।
    29 ਮਾਰਚ, 2000 ਨੂੰ ਬੰਬੇ ਹਾਈ ਕੋਰਟ ਦੇ ਬੈਂਚ ਤੇ ਜੱਜ ਵਜੋਂ ਅਹੁਦਾ ਸੰਭਾਲਿਆ। ਮਹਾਰਾਸ਼ਟਰ ਜੂਡੀਸ਼ੀਅਲ ਅਕਾਦਮੀ ਦੇ ਡਾਇਰੈਕਟਰ ਰਹੇ।
    31 ਅਕਤੂਬਰ, 2013 ਤੋਂ ਇਲਾਹਾਬਾਦ ਹਾਈ ਕੋਰਟ ਦੇ ਮੁੱਖ ਨਿਆਂਧੀਸ਼ ਵਜੋਂ ਸਹੁੰ ਚੁੱਕੀ।
    13 ਮਈ, 2016 ਨੂੰ ਸੁਪਰੀਮ ਕੋਰਟ ਆਫ਼ ਇੰਡੀਆ ਦੇ ਜੱਜ ਵਜੋਂ ਅਹੁਦਾ ਸੰਭਾਲਿਆ।
    9 ਨਵੰਬਰ, 2022 ਨੂੰ ਭਾਰਤ ਦੇ ਮੁੱਖ ਨਿਆਂਧੀਸ਼ ਵਜੋਂ ਸਹੁੰ ਚੁੱਕੀ।