Close

    ਐਨ.ਐਸ.ਟੀ.ਈ.ਪੀ.

    ਰਵਾਇਤੀ ਢੰਗਾਂ ਦੁਆਰਾ ਸੰਮਨ ਦੇਣਾ ਅਤੇ ਪ੍ਰਕਿਰਿਆਵਾਂ ਅਕਸਰ ਮਾਮਲਿਆਂ ਦੀ ਤੇਜ਼ੀ ਨਾਲ ਨਿਪਟਾਰੇ ਕਰਨ ਵਿੱਚ ਲਾਜ਼ਮੀ ਦੇਰੀ ਦਾ ਕਾਰਨ ਹੁੰਦੀਆਂ ਹਨ। ਐਨ.ਐੱਸ.ਟੀ..ਪੀ. ਇੱਕ ਕੇਂਦਰਿਤ ਪ੍ਰਕਿਰਿਆ ਹੈ ਜੋ ਸਰਵਿਸ ਟਰੈਕਿੰਗ ਅਪਲੀਕੇਸ਼ਨ ਹੈ ਜਿਸ ਵਿੱਚ ਇੱਕ ਵੈਬ ਐਪਲੀਕੇਸ਼ਨ ਅਤੇ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਤਿਆਰ ਕੀਤਾ ਗਿਆ ਇੱਕ ਪੂਰਕ ਮੋਬਾਇਲ ਐਪ ਸ਼ਾਮਲ ਹੈ। ਬੈਲਿਫਾਂ ਅਤੇ ਤਾਮੀਲੀਆਂ ਨੂੰ ਪ੍ਰਦਾਨ ਕੀਤੀ ਗਈ ਐਨ.ਐੱਸ.ਟੀ..ਪੀ. ਮੋਬਾਇਲ ਐਪ ਵਾਸਤਵਿਕ ਸਮੇਂ ਵਿੱਚ ਨੋਟਿਸਾਂ ਅਤੇ ਸੰਮਨਾਂ ਦੀ ਤਮੀਲ ਦੀ ਪਾਰਦਰਸ਼ੀ ਟਰੈਕਿੰਗ ਨੂੰ ਸਮੱਰਥ ਬਣਾਉਂਦੀ ਹੈ। ਸਬੰਧਤ ਪ੍ਰਣਾਲੀਆਂ ਦੁਆਰਾ ਸੀ.ਆਈ.ਐੱਸ. ਸਾਫਟਵੇਅਰ ਦੁਆਰਾ ਪ੍ਰਕਿਰਿਆ ਅਪਣਾਉਣ ਤੋਂ ਬਾਅਦ, ਇਹ ਇਲੈਕਟ੍ਰਾਨਿਕ ਰੂਪ ਵਿੱਚ ਐਨ.ਐੱਸ.ਟੀ..ਪੀ. ਵੈਬ ਐਪਲੀਕੇਸ਼ਨ ਤੇ ਉਪਲੱਬਧ ਹੋ ਜਾਵੇਗਾ। ਐਨ.ਐੱਸ.ਟੀ..ਪੀ. ਵੈਬ ਐਪਲੀਕੇਸ਼ਨ ਨੂੰ ਬੈਲਿਫਾਂ ਨੂੰ ਪ੍ਰਕਾਸ਼ਤ ਨੋਟਿਸਾਂ ਅਤੇ ਸੰਮਨਾਂ ਦੀ ਕੀਤੀ ਜਾਣ ਵਾਲੀ ਵੰਡ ਨੂੰ ਸਮਰੱਥ ਬਣਾਉਂਦਾ ਹੈ ਜੇਕਰ ਤਮੀਲ ਉਨ੍ਹਾਂ ਦੇ ਖੇਤਰ ਅਧਿਕਾਰ ਵਿੱਚ ਕੀਤੀ ਜਾਣੀ ਹੈ। ਇਹ ਅੰਤਰ ਜ਼ਿਲ੍ਹਾ ਜਾਂ ਅੰਤਰ ਰਾਜ, ਸਬੰਧਤ ਅਦਾਲਤਾਂ ਦੀਆਂ ਸੰਸਥਾਵਾਂ ਨੂੰ ਪ੍ਰਕਾਸ਼ਤ ਨੋਟਿਸਾਂ ਅਤੇ ਸੰਮਨਾਂ ਦੀ ਵੰਡ ਲਈ ਵੀ ਸਹੂਲਤਾਂ ਪ੍ਰਦਾਨ ਕਰਦਾ ਹੈ।

    ਬੈਲਿਫ ਵੰਡੇ ਗਏ ਨੋਟਿਸਾਂ ਅਤੇ ਸੰਮਨਾਂ ਨੂੰ ਐਨ.ਐੱਸ.ਟੀ..ਪੀ. ਮੋਬਾਇਲ ਐਪ ਤੇ ਦੇਖ ਸਕਦੇ ਹਨ। ਬੈਲਿਫਾਂ ਨੂੰ ਐਂਡਰਾਇਡ ਸਮਾਰਟ ਫੋਨ ਪ੍ਰਦਾਨ ਕੀਤੇ ਜਾ ਰਹੇ ਹਨ ਜੋ ਅਦਾਲਤ ਦੇ ਸੇਵਾ ਮੋਡੀਉਲ ਨਾਲ ਜੁੜੇ ਹੋਏ ਹਨ। ਬੈਲਿਫ ਜੀ.ਪੀ.ਐੱਸ. ਲੋਕੇਸ਼ਨ, ਪ੍ਰਾਪਤ ਕਰਨ ਵਾਲੇ ਜਾਂ ਜਗ੍ਹਾ ਦੀ ਫੋਟੋ (ਜਿੱਥੇ ਤਮੀਲ ਕਰਨ ਲਈ ਕੋਈ ਉਪਲੱਬਧ ਨਾ ਹੋਵੇ) ਪ੍ਰਾਪਤ ਕਰਨ ਵਾਲੇ ਦੇ ਦਸਤਖਤ ਅਤੇ ਤਮੀਲ ਨਾ ਕੀਤੇ ਜਾਣ ਦੇ ਕਾਰਨਾਂ ਨੂੰ ਮੌਕੇ ਤੇ ਅੰਕਿਤ ਕਰ ਸਕਦੇ ਹਨਹਾਸਲ ਕੀਤਾ ਗਿਆ ਡਾਟਾ ਤੁਰੰਤ ਕੇਂਦਰੀ ਐਨ.ਐੱਸ.ਟੀ..ਪੀ. ਐਪਲੀਕੇਸ਼ਨ ਨੂੰ ਭੇਜਿਆ ਜਾਂਦਾ ਹੈ। ਐਨ.ਐੱਸ.ਟੀ..ਪੀ. ਵੈਬ ਐਪਲੀਕੇਸ਼ਨ ਡਾਟਾ ਨੂੰ ਫਿਰ ਸੀ.ਆਈ.ਐੱਸ ਨੂੰ ਭੇਜਿਆ ਜਾਂਦਾ ਹੈ ਤਾਂ ਕਿ ਤਮੀਲ ਦੀ ਸਥਿਤੀ ਦਾ ਪਤਾ ਲਗਾਉਣ ਲਈ ਅਦਾਲਤਾਂ ਨੂੰ ਭੇਜਿਆ ਜਾ ਸਕੇ। ਐਨ.ਐੱਸ.ਟੀ..ਪੀ. ਇਸ ਤਰ੍ਹਾਂ ਹੇਠਾਂ ਦਿੱਤੇ ਮਹੱਤਵਪੂਰਨ ਟੀਚਿਆਂ ਨੂੰ ਪੂਰਾ ਕਰਦਾ ਹੈ:-

    • ਇਲੈਕਟ੍ਰਾਨਿਕ ਰੂਪ ਵਿੱਚ ਸੂਚਨਾ/ਸੰਮਨ ਦੀ ਤਮੀਲ ਨੂੰ ਯੋਗ ਬਣਾਉਂਦਾ ਹੈ।
    • ਦੂਰ ਸਥਲਾਂ ਤੋਂ ਰੀਅਲ ਟਾਈਮ ਅਪਡੇਟਾਂ ਨੂੰ ਪੋਸਟ ਅਤੇ ਰਿਕਾਰਡ ਕਰਕੇ ਪ੍ਰੋਸੈਸ ਤਮੀਲ ਵਿੱਚ ਗੈਰ ਜ਼ਰੂਰੀ ਦੇਰੀ ਨੂੰ ਘੱਟ ਕਰਨਾ।
    • ਅੰਤਰ ਜ਼ਿਲ੍ਹਾ ਜਾਂ ਅੰਤਰ ਰਾਜ ਪ੍ਰਕਿਰਿਆ ਵਿੱਚ ਡਾਕ ਦੁਆਰਾ ਤਮੀਲ ਕਰਨ ਵਿੱਚ ਲੱਗਣ ਵਾਲਾ ਸਮਾਂ ਇਲੈਕਟ੍ਰਾਨਿਕ ਮਾਧਿਅਮ ਰਾਹੀਂ ਤਮੀਲ ਕਰਕੇ ਘੱਟ ਕੀਤਾ ਜਾਂਦਾ ਹੈ।
    • ਸਾਰੇ ਹਿਤ ਧਾਰਕਾਂ ਦੁਆਰਾ ਪ੍ਰੋਸੈਸ ਅਤੇ ਸੰਮਨ ਦੀ ਤਮੀਲ ਦੀ ਪਾਰਦਰਸ਼ੀ ਟਰੈਕਿੰਗ
    • ਭੁਵਣ ਨਕਸ਼ਿਆ (ਇਸਰੋ ਦੁਆਰਾ ਵਿਕਸਤ ਭਾਰਤ ਦੇ ਭੌਂਪਲੇਟਫਾਰਮ) ਦੇ ਨਾਲ ਜੀ.ਪੀ.ਐੱਸ ਸੰਪਰਕ।