Close

    ਈ-ਪਰਿਜ਼ਨ

    ਈ-ਪਰਿਜ਼ਨਜ਼ ਐਪਲੀਕੇਸ਼ਨ ਸਮੂਹ ਜੇਲ੍ਹ ਅਤੇ ਕੈਦੀ ਪ੍ਰਬੰਧਨ ਨਾਲ ਸਬੰਧਤ ਸਾਰੀਆਂ ਗਤੀਵਿਧੀਆਂ ਦਾ ਏਕੀਕਰਣ ਕਰਦਾ ਹੈ। ਇਹ ਰੀਅਲ ਟਾਈਮ ਇਨਵਾਰਨਮੈਂਟ ਵਿੱਚ ਜੇਲ੍ਹ ਵਿੱਚ ਬੰਦ ਕੈਦੀਆਂ ਬਾਰੇ ਅਦਾਲਤ, ਜੇਲ੍ਹ ਅਧਿਕਾਰੀ ਅਤੇ ਕਰਿਮਨਲ ਜਸਟਿਸ ਸਿਸਟਮ ਵਿੱਚ ਸ਼ਾਮਲ ਹੋਰ ਅਦਾਰਿਆਂ ਨੂੰ ਮਹੱਤਵਪੂਰਨ ਸੂਚਨਾ ਪ੍ਰਦਾਨ ਕਰਦੀ ਹੈ। ਇਹ ਆਨਲਾਈਨ ਵਿਜ਼ਿਟ ਦੀ ਬੇਨਤੀ ਅਤੇ ਸ਼ਿਕਾਇਤ ਦੀ ਸੁਵਿਧਾ ਪ੍ਰਦਾਨ ਕਰਦੀ ਹੈ।

    ਇਸ ਐਪਲੀਕੇਸ਼ਨ ਸਮੂਹ ਵਿੱਚ ਤਿੰਨ ਮੁੱਖ ਅੰਗ ਹਨ:-

    1. ਪਰਿਜ਼ਨਜ਼ ਐਮ ਆਈ ਐਸ: ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ ਜੇਲ੍ਹਾਂ ਵਿੱਚ ਉਹਨਾਂ ਦੀ ਦੈਨਿਕ ਗਤੀਵਿਧੀਆਂ ਲਈ ਵਰਤੋਂ ਕੀਤੀ ਜਾਂਦੀ ਹੈ।
    2. ਐਨ ਪੀ ਆਈ ਪੀ: ਨੈਸ਼ਨਲ ਪਰਿਜ਼ਨਜ਼ ਇਨਫੋਰਮੇਸ਼ਨ ਪੋਰਟਲ ਦੇਸ਼ ਵਿੱਚ ਵੱਖ-ਵੱਖ ਜੇਲ੍ਹਾਂ ਦੇ ਡਾਟਾ ਦਾ ਅੰਕੜਾ ਦਰਸਾਉਂਦਾ ਹੋਇਆ ਇੱਕ ਸਿਟੀਜਨ ਸੈਂਟ੍ਰਿਕ ਪੋਰਟਲ ਹੈ।
    3. ਕਾਰਾ ਬਾਜ਼ਾਰ: ਕੈਦੀਆਂ ਦੁਆਰਾ ਦੇਸ਼ ਦੇ ਵੱਖ-ਵੱਖ ਜੇਲ੍ਹਾਂ ਵਿੱਚ ਬਣਾਏ ਗਏ ਉੱਤਪਾਦਾਂ ਨੂੰ ਵੇਚਣ ਅਤੇ ਪਰਦਰਸ਼ਿਤ ਕਰਨ ਲਈ ਇੱਕ ਪੋਰਟਲ ਹੈ।