Close

  ਸ਼੍ਰੀ ਕੁਲਦੀਪ ਸਿੰਘ ਕੁਸ਼ਵਾਹ

  Kuldeep Singh Kushwah
  • ਈ-ਮੇਲ: ms-ecommittee[at]aij[dot]gov[dot]in
  • ਅਹੁਦਾ: ਮੈਂਬਰ ਸਿਸਟਮਜ਼

  ਇਹਨਾਂ ਨੇ 1999 ਵਿੱਚ, ਕੰਪਿਉਟਰ ਵਿਗਿਆਨ ਵਿੱਚ ਬੀ.ਟੈਕ ਅਤੇ 2004 ਵਿੱਚ ਜਬਲਪੁਰ (ਐਮ.ਪੀ.) ਤੋਂ ਮਾਸਟਰ ਆਫ਼ ਇੰਜੀਨੀਅਰਿੰਗ ਦੀ ਪੜਾਈ ਪੂਰੀ ਕਰਨ ਤੋਂ ਬਾਅਦ 2011 ਵਿੱਚ ਜਬਲਪੁਰ (ਐਮ.ਪੀ.) ਤੋਂ ਲਾਅ ਦੀ ਸਨਾਤਕ (ਐਲ.ਐਲ.ਬੀ.) ਡਿਗਰੀ ਕੀਤੀ। ਮਿਤੀ 6 ਫਰਵਰੀ, 2017 ਤੋਂ 31 ਸਤੰਬਰ, 2018 ਤੱਕ ਸੁਪਰੀਮ ਕੋਰਟ ਆਫ਼ ਇੰਡੀਆਂ ਵਿੱਚ ਓ.ਐੱਸ.ਡੀ. (ਆਈ.ਟੀ.) ਵਜੋਂ ਨਿਯੁਕਤਮਿਤੀ 2 ਜੂਨ, 2008 ਤੋਂ ਮੱਧ ਪ੍ਰਦੇਸ਼ ਹਾਈ ਕੋਰਟ ਦੇ ਰਜਿਸਟਰਾਰ (ਆਈ.ਟੀ) ਵਜੋਂ ਨਿਯੁਕਤ ਅਤੇ ਕੇਂਦਰੀ ਪ੍ਰੋਜੈਕਟ ਕੋਆਰਡੀਨੇਟਰ ਦੀ ਜਿੰਮੇਵਾਰੀ ਵੀ ਸੰਭਾਲੀ।

  ਪ੍ਰਾਪਤੀਆਂ (ਤਕਨੀਕੀ):

   • 2019 ਵਿੱਚ ਮੱਧ ਪ੍ਰਦੇਸ਼ ਹਾਈ ਕੋਰਟ ਵਿੱਚ ਆਨਲਾਈਨ ਪ੍ਰਮਾਣਿਤ ਕਾਪੀ ਸਾਫਟਵੇਅਰ ਦਾ ਵਿਕਾਸ ਅਤੇ ਲਾਗੂਕਰਣ।
   • 2020 ਵਿੱਚ ਐਮ.ਪੀ. ਵਿੱਚ ਹਾਈ ਕੋਰਟ ਅਤੇ ਅਧੀਨ ਅਦਾਲਤਾਂ ਦੇ ਡਿਜੀਟਾਈਜ਼ੇਸ਼ਨ ਅਤੇ ਰਿਕਾਰਡ ਦੇ ਲਈ ਇਨਹਾਉਸ ਸਾਫਟਵੇਅਰ ਦਾ ਵਿਕਾਸ ਅਤੇ ਲਾਗੂਕਰਣ।
   • ਸੁਪਰੀਮ ਕੋਰਟ ਦਾ ਕੰਪਿਉਟਰੀਕਰਣ:- ਮਿਤੀ 10 ਮਈ 2017 ਨੂੰ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਭਾਰਤ ਦੇ ਮਾਣਯੋਗ ਮੁੱਖ ਨਿਆਂਧੀਸ਼ ਸ਼੍ਰੀ ਜੇ.ਐੱਸ ਖੇਹਰ ਨੇ ਵਿਗਿਆਨ ਭਵਨ ਨਵੀਂ ਦਿੱਲੀ ਵਿਖੇ ਆਈ.ਸੀ.ਐਮ.ਆਈ.ਐਸ. ਸਾਫਟਵੇਅਰ ਅਤੇ ਸੁਪਰੀਮ ਕੋਰਟ ਆਫ਼ ਇੰਡੀਆ ਦੀ ਨਵੀਂ ਵੈਬਸਾਈਟ ਦਾ ਉਦਘਾਟਨ ਕੀਤਾ।
   • 2019 ਵਿੱਚ ਮੱਧ ਪ੍ਰਦੇਸ਼ ਹਾਈ ਕੋਰਟ ਅਤੇ ਅਧੀਨ ਅਦਾਲਤਾਂ ਲਈ ਸਾਫਟਵੇਅਰ ਰਾਹੀਂ ਨਿਆਂਇਕ ਡੋਮੇਨ ਦੇ ਅੰਕੜਾ ਵਿਭਾਗ ਦੇ ਵਿਵਰਨ ਦੀ ਸ੍ਵੈਉਤਪਤੀ।
   • ਵਿੱਤ ਵਿਭਾਗ ਦੇ ਸਾਫਟਵੇਅਰ ਦੇ ਨਾਲ ਈਕੋਰਟ ਫੀਸ ਸਾਫਟਵੇਅਰ ਦਾ ਏਕੀਕਰਣ ਯਾਨੀ ਕਿ ਟੀ.ਸੀ.ਐੱਸ. ਦੁਆਰਾ ਵਿਕਸਤ ਸਾਈਬਰ ਟ੍ਰੇਜ਼ਰੀ।
   • 2018 ਵਿੱਚ ਐਮ.ਪੀ. ਹਾਈ ਕੋਰਟ ਅਤੇ ਅਧੀਨ ਅਦਾਲਤਾਂ ਲਈ ਪ੍ਰਾਪਤ ਕੀਤੇ ਗਏ ਸਾਰੇ ਹਾਰਡਵੇਅਰ ਵਸਤਾਂ ਦੀ ਇਨਵੈਂਟਰੀ ਅਤੇ ਕੰਪਲੈਂਟ ਮੇਨੈਜਮੈਂਟ ਸਾਫਵੇਅਰ
   • 2017 ਵਿੱਚ ਆਨਲਾਈਨ ਸੂਚਨਾ ਦੇ ਅਧਿਕਾਰ ਦਾ ਸਾਫਟਵੇਅਰ ਵਿਕਸਤ ਕੀਤਾ ਗਿਆ ਹੈ।
   • 2018 ਵਿੱਚ ਸੀ.ਐਮ.ਆਈ.ਐਸ. ਸਾਫਟਵੇਅਰ ਲਈ ਐਮ.ਪੀ. ਹਾਈਕੋਰਟ ਵਿੱਚ ਕਲਾਉਡ ਟੈਕਨਾਲੋਜੀ ਲਾਗੂ ਹੋਈ।
   • ਐਮ.ਪੀ. ਹਾਈ ਕੋਰਟ/ਅਧੀਨ ਅਦਾਲਤਾਂ ਵਿੱਚ ਈਅਟੈਂਡੈਸ ਪ੍ਰਣਾਲੀ ਦਾ ਲਾਗੂਕਰਣ।
   • ਐਮ.ਪੀ. ਹਾਈ ਕੋਰਟ ਦੇ ਸਾਫਟਵੇਅਰ ਦੇ ਨਾਲ ਐਡਵੋਕੇਟ ਜਨਰਲ ਦੇ ਦਫ਼ਤਰ ਦਾ ਏਕੀਕਰਣ2016 ਵਿੱਚ ਹਾਈਕੋਰਟ ਦੇ ਸਬੰਧਤ ਸਕੈਨ/ਡਿਜੀਟਾਈਜ਼ਡ ਡਾਟੇ ਨੂੰ ਡਾਉਨਲੋਡ ਕਰਨ/ਵੇਖਣ ਲਈ ਐਡਵੋਕੇਟ ਜਨਰਲ ਦੇ ਦਫ਼ਤਰ ਦੇ ਯੂਜ਼ਰਜ਼ ਨੂੰ ਲਾਗਿਨਆਈ ਡੀ ਅਤੇ ਪਾਸਵਰਡ ਪ੍ਰਦਾਨ ਕੀਤਾ ਗਿਆ ਹੈ।
   • ਨਿਆਂਇਕ ਅਧਿਕਾਰੀਆਂ/ਹਾਈ ਕੋਰਟ ਦੇ ਕਰਮਚਾਰੀ/ਅਧੀਨ ਅਦਾਲਤਾਂ ਦੇ ਕਰਮਚਾਰੀ ਲਈ ਪਰਸਨਲ ਇਨਫੋਰਮੇਸ਼ਨ ਸਿਸਟਮ ਸਾਫਟਵੇਅਰ ਦਾ ਵਿਕਾਸ ਅਤੇ ਲਾਗੂਕਰਣ।
   • ਇੰਡੀਅਨ ਲਾਅ ਰਿਪੋਰਟਰ ਅਤੇ ਜੁਡੀਸ਼ੀਅਨ ਅਫਸਰ ਟ੍ਰੇਨਿੰਗ ਇੰਸਟੀਚਿਉਟ ਜਰਨਲ ਸਾਫਟਵੇਅਰ ਦਾ ਵਿਕਾਸ ਅਤੇ ਲਾਗੂਕਰਣ।
   • ਹਾਈ ਕੋਰਟ ਲਈ ਸੀ.ਐਮ.ਆਈ.ਐੱਸ. ਸਾਫਟਵੇਅਰ ਦਾ ਵਿਕਾਸ ਅਤੇ ਲਾਗੂਕਰਣ:- ਇਹ ਸਾਫਟਵੇਅਰ ਐਂਟਰਪ੍ਰਾਈਜ਼ ਰਿਸੋਰਸ ਪਲਾਨਿੰਗ ਸੰਕਲਪ ਤੇ ਅਧਾਰਤ ਹੈ, ਜਿਸ ਦੁਆਰਾ ਹਾਈ ਕੋਰਟ ਦੇ ਹਰੇਕ ਸ੍ਰੋਤ ਦਾ ਮਨੁੱਖੀ ਸ੍ਰੋਤ, ਬੁਨਿਆਦੀ ਢਾਂਚੇ, ਸਮਾਂ ਪ੍ਰਬੰਧਨ ਆਦਿ ਦੇ ਰੂਪ ਵਿੱਚ ਪ੍ਰਯੋਗ ਕੀਤਾ ਜਾਵੇਗਾ ਤਾਂਕਿ ਭਵਿੱਖ ਵਿੱਚ ਉੱਚ ਸੰਭਾਵਨਾਵਾਂ ਦੀ ਜ਼ਰੂਰਤ ਨੂੰ ਪੂਰਾ ਕੀਤਾ ਜਾ ਸਕੇ। ਕੰਪਿਉਟਰ ਪ੍ਰੋਗ੍ਰਾਮ ਦੁਆਰਾ ਉਹਨਾਂ ਨੂੰ ਸੌਂਪੇ ਗਏ ਕੰਮ ਦੀ ਇਕਸਾਰ ਵੰਡ ਨੂੰ ਪੂਰਾ ਕਰਨ ਲਈ ਸਾਰੇ ਕਰਮਚਾਰੀ ਜਵਾਬਦੇਹ ਅਤੇ ਜਿੰਮੇਵਾਰ ਹੋਣਗੇ। ਇਸ ਸਾਫਟਵੇਅਰ ਨੂੰ ਕਰਮਚਾਰੀਆਂ ਲਈ ਦਿਨ ਪ੍ਰਤੀ ਦਿਨ ਵਰਚੁਅਲ ਕੰਮ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਹੈ ਜਿਸ ਨਾਲ ਉਹਨਾਂ ਦੇ ਕੰਮ ਦੇ ਭਾਰ ਵਿੱਚ ਕਮੀ ਅਤੇ ਕੁਸ਼ਲਤਾ ਦੇ ਪੱਧਰ ਦਾ ਵਿਕਾਸ ਹੋਇਆ ਹੈ। ਈਮੀਮੋ ਨੂੰ ਡਿਜੀਟਲ ਤੌਰ ਤੇ ਹਸਤਾਖਰ ਕੀਤਾ ਜਾ ਸਕਦਾ ਹੈ ਅਤੇ ਸਬੰਧਤ ਯੂਜ਼ਰਜ਼ ਨੂੰ ਉਨ੍ਹਾਂ ਦੇ ਨਾਲ ਸੰਬੰਧਤ ਈਮੇਲ ਆਈ ਡੀ ਤੇ ਭੇਜਿਆ ਜਾ ਸਕਦਾ ਹੈ। 2014 ਵਿੱਚ ਰੋਜ਼ਾਨਾ ਉਪਲੱਬਧ ਰਹਿਣ ਵਾਲੇ ਨਿਆਂਧੀਸ਼ਾਂ ਦੇ ਵਿਚਕਾਰ ਕੰਮ ਦੀ ਇਕਸਾਰ ਵੰਡ ਕਰਨ ਦੇ ਨਾਲ ਅੋਟੋਜਨਰੇਟਿਡ ਕੰਪਿਉਟਰ ਸਾਫਟਵੇਅਰ ਸਿਸਟਮ ਕ੍ਰਮਵਾਰ ਅਤੇ ਪ੍ਰਾਥਮਿਕਤਾਵਾਂ ਦੇ ਅਨੁਸਾਰ ਕੇਸਾਂ ਦੀ ਸੂਚੀ ਨੂੰ ਸੁਨਿਸ਼ਚਿਤ ਕਰਦਾ ਹੈ।
   • 2014 ਵਿੱਚ ਐਮ.ਪੀ. ਹਾਈ ਕੋਰਟ ਅਧੀਨ ਅਦਾਲਤਾਂ ਅਤੇ ਪਰਿਵਾਰਕ ਅਦਾਲਤਾਂ ਲਈ ਸੀ.ਐਮ.ਐੱਸ. ਬਾਇ ਲਿੰਗੁਅਲ ਵੈਬਸਾਈਟ ਦਾ ਵਿਕਾਸ।
   • ਵੱਖਵੱਖ ਨਾਗਰਿਕ ਸੇਵਾਵਾਂ ਦੀ ਵਰਤੋਂ ਲਈ ਇਨਹਾਉਸ ਸ਼ਾਰਟ ਮੈਸੇਜਿੰਗ ਅਤੇ ਈਮੇਲ ਪ੍ਰਣਾਲੀ ਦਾ ਵਿਕਾਸ ਅਤੇ ਲਾਗੂਕਰਣ।
   • 2013 ਵਿੱਚ ਮੱਧ ਪ੍ਰਦੇਸ਼ ਹਾਈ ਕੋਰਟ ਅਧੀਨ ਅਦਾਲਤਾਂ ਅਤੇ ਪਰਿਵਾਰਕ ਅਦਾਲਤਾਂ ਲਈ ਇਨਹਾਉਸ ਪ੍ਰੋਸੈਸ ਮੈਨੇਜਮੈਂਟ ਸਾਫਟਵੇਅਰ ਦਾ ਵਿਕਾਸ ਅਤੇ ਲਾਗੂਕਰਣ।

  ਪ੍ਰਾਪਤੀਆਂ (ਪ੍ਰਸਾਸ਼ਨ):

   • ਡਾਇਰੈਕਟਰ, ਐਮ.ਪੀ.ਐਸ.ਜੇ.. ਅਤੇ ਰਜਿਸਟਰਾਰ (ਬੁਨਿਆਦੀ ਢਾਂਚਾ ਅਤੇ ਕਾਰਜ਼) ਆਈ.ਟੀ. ਦੇ ਸਲਾਹ ਮਸ਼ਵਰੇ ਨਾਲ 14ਵੇਂ ਅਤੇ 15ਵੇਂ ਵਿੱਤ ਕਮਿਸ਼ਨ ਦੇ ਆਈ.ਟੀ. ਨਾਲ ਸਬੰਧਤ ਕੰਮ।
   • ਵੀਡੀਓ ਸਰਵੀਲੈਂਸ, ਟੈਕਨੀਕਲ ਮੈਨ ਪਾਵਰ, ਡਿਜੀਟਾਈਜ਼ੇਸ਼ਨ, ਲੋਕਲ ਏਰੀਆ ਨੈਟਵਰਕ ਅਤੇ ਉਨ੍ਹਾਂ ਨਾਲ ਸਬੰਧਤ ਕਾਨਟ੍ਰੇਕਟ ਲਈ ਮੱਧ ਪ੍ਰਦੇਸ਼ ਰਾਜ ਵਿੱਚ ਹਾਈ ਕੋਰਟ ਅਤੇ ਅਧੀਨ ਅਦਾਲਤਾਂ ਨਾਲ ਸਬੰਧਤ ਟੈਂਡਰ (ਟੈਂਡਰ)
   • ਤਕਨੀਕੀ ਅਤੇ ਹੋਰ ਸਬੰਧਤ ਮੈਨ ਪਾਵਰ ਦੇ ਆਉਟਸੋਰਸਿੰਗ ਨਾਲ ਸਬੰਧਤ ਕੰਮ।
   • ਸਾਰੇ ਜ਼ਿਲ੍ਹਾ ਅਤੇ ਅਧੀਨ ਅਦਾਲਤੀ ਕੰਪਲੈਕਸਾਂ, ਜ਼ਿਲ੍ਹਾ ਹਸਪਤਾਲਾਂ ਅਤੇ ਸਬੰਧਤ ਜੇਲ੍ਹਾਂ ਵਿੱਚ ਵੀਡੀਓ ਕਾਨਫਰੰਸਿੰਗ ਸਹੂਲਤਾਂ ਦੀ ਸਥਾਪਨਾ। ਜਬਲਪੁਰ ਵਿਖੇ ਮੱਧ ਪ੍ਰਦੇਸ਼ ਹਾਈ ਕੋਰਟ ਦੀ ਪ੍ਰਿੰਸੀਪਲ ਸੀਟ ਅਤੇ ਗਵਾਲੀਅਰ ਵਿਖੇ ਇਸ ਦੇ ਬੈਂਚਾਂ ਲਈ ਵੀਡੀਓ ਕਾਨਫਰੰਸਿੰਗ ਸਹੂਲਤਾਂ ਪ੍ਰਦਾਨ ਕਰਨਾ। ਰਾਜ ਨਿਆਂਇਕ ਅਕਾਦਮੀਆਂ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਆਂ ਦਾ ਕੰਪਿਉਟਰੀਕਰਨ। ਡਿਜੀਟਲਾਈਜ਼ੇਸ਼ਨ ਆਦਿ ਦੁਆਰਾ ਇੱਕ ਕੋਰਟ ਮੈਨੇਜਮੈਂਟ ਸਿਸਟਮ।
   • ਹਾਈ ਕੋਰਟ ਅਤੇ ਅਧੀਨ ਅਦਾਲਤਾਂ ਦੇ ਆਈ.ਟੀ. ਅਤੇ ਉਪਕਰਣਾਂ ਨਾਲ ਸਬੰਧਤ ਵੱਖ ਵੱਖ ਬਜਟ ਹੈਡਾਂ ਦੇ ਬਜਟ ਅਨੁਮਾਨ ਤਿਆਰ ਕਰਨਾ।
   • ਰਾਜ ਨਿਆਂਇਕ ਅਕਾਦਮੀ ਦੇ ਨਾਲ ਤਾਲਮੇਲ ਕਰਕੇ ਸਾਰੇ ਨਿਆਂਇਕ ਅਧਿਕਾਰੀਆਂ, ਅਦਾਲਤਾਂ ਦੇ ਵਕੀਲਾਂ ਅਤੇ ਸਟਾਫ ਲਈ ਸਾਲ ਭਰ ਵੱਖਵੱਖ ਆਈ.ਟੀ. ਐਪਲੀਕੇਸ਼ਨਾਂ ਤੇ ਟ੍ਰੇਨਿੰਗ ਸੈਸ਼ਨਾਂ ਦਾ ਆਯੋਜਨ ਕੀਤਾ ਗਿਆ।