ਮਾਣਯੋਗ ਨਿਆਂਧੀਸ਼ ਸ਼੍ਰੀ ਸ਼ਰਦ ਅਰਵਿੰਦ ਬੌਬਡੇ, ਭਾਰਤ ਦੇ ਚੀਫ ਜਸਟਿਸ

ਇਹਨਾਂ ਨੇ ਨਾਗਪੁਰ ਯੁਨੀਵਰਸਿਟੀ ਤੋਂ ਬੀ.ਏ. ਅਤੇ ਐਲ.ਐਲ.ਬੀ. ਦੀ ਡਿਗਰੀ ਪ੍ਰਾਪਤ ਕੀਤੀ। ਸੰਨ 1978 ਵਿੱਚ ਬਾਰ ਕੌਂਸਲ ਆਫ਼ ਮਹਾਰਾਸ਼ਟਰ ਵਿੱਚ ਨਾਮਾਂਕਣ ਲਿਆ। ਬੰਬੇ ਹਾਈ ਕੋਰਟ ਦੀ ਨਾਗਪੁਰ ਬੈਂਚ (ਪ੍ਰਿੰਸੀਪਲ ਬੈਂਚ) ਦੇ ਸਾਹਮਣੇ ਅਤੇ ਭਾਰਤ ਦੀ ਸੁਪਰੀਮ ਕੋਰਟ ਵਿੱਚ 21 ਸਾਲਾਂ ਤੋਂ ਵੱਧ ਸਮੇਂ ਤੱਕ ਵਕਾਲਤ ਕੀਤੀ। 1998 ਵਿੱਚ ਸੀਨੀਅਰ ਵਕੀਲ ਵਜੋਂ ਨਿਯੁਕਤ ਕੀਤੇ ਗਏ।
- 29 ਮਾਰਚ, 2000 ਨੂੰ ਬੰਬੇ ਹਾਈ ਕੋਰਟ ਦੀ ਖੰਡਪੀਠ ਵਿੱਚ ਵਧੀਕ ਨਿਆਂਧੀਸ਼ ਵਜੋਂ ਐਲੀਵੇਟ ਹੋਏ।
- 16 ਅਕਤੂਬਰ, 2012 ਨੂੰ ਮੱਧ ਪ੍ਰਦੇਸ਼ ਹਾਈਕੋਰਟ ਦੇ ਮੁੱਖ ਨਿਆਂਧੀਸ਼ ਵਜੋਂ ਸਹੁੰ ਚੁੱਕੀ।
- 12 ਅਪ੍ਰੈਲ, 2013 ਨੂੰ ਭਾਰਤ ਦੀ ਸੁਪਰੀਮ ਕੋਰਟ ਦੇ ਨਿਆਂਧੀਸ਼ ਦੇ ਰੂਪ ਵਿੱਚ ਐਲੀਵੇਟ ਹੋਏ।
- 18 ਨਵੰਬਰ, 2019 ਨੂੰ ਭਾਰਤ ਦੇ ਮੁੱਖ ਨਿਆਂਧੀਸ਼ ਵਜੋਂ ਸਹੁੰ ਚੁੱਕੀ।
- 23 ਅਪ੍ਰੈਲ, 2021 ਨੂੰ ਸੇਵਾ ਮੁਕਤ ਹੋਣਗੇ।