Close

    ਈ ਕੋਰਟਸ ਸਰਵਿਸਿਜ਼ ਮੋਬਾਇਲ ਐਪ

    ECourts APP

    ਈ ਕੋਰਟਸ ਸਰਵਿਸਿਜ਼ ਮੋਬਾਇਲ ਐਪਲੀਕੇਸ਼ਨ ਨੂੰ ਦੇਸ਼ ਵਿੱਚ ਇੱਕ ਰੈਵੋਲੂਸ਼ਨਰੀ ਕੋਰਟ ਇਨਫੋਰਮੇਸ਼ਨ ਟੂਲ ਵਜੋਂ ਡਿਜ਼ੀਟਲ ਇੰਡੀਆ ਅਵਾਰਡ ਮਿਲਿਆ ਹੈ। ਈ ਕੋਰਟਸ ਸਰਵਿਸਿਜ਼ ਐਪਲੀਕੇਸ਼ਨ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ਤੇ ਉਪਲੱਬਧ ਹੈ। ਕੇਸ ਦੀ ਸਥਿਤੀ, ਕਾਜ਼ ਲਿਸਟ, ਕੋਰਟ ਦੇ ਆਦੇਸ਼ ਇਸ ਮੋਬਾਇਲ ਐਪ ਦੀ 24 x 7 ਸਰਵਿਸਿਜ਼ ਦੁਆਰਾ ਵੇਖੇ ਜਾ ਸਕਦੇ ਹਨ। ਇਹ ਨਿਆਂਪਾਲਿਕਾ ਦੇ ਮੈਂਬਰਾਂ, ਵਕੀਲਾਂ, ਲਿਟੀਗੈਂਟਸ, ਪੁਲਿਸ, ਸਰਕਾਰੀ ਅਜੰਸੀਆਂ ਅਤੇ ਹੋਰ ਸਟੇਕਹੋਲਡਰਜ਼ ਲਈ ਇੱਕ ਲਾਭਦਾਇਕ ਸਾਧਨ ਹੈ। ਇਹ ਵੱਖ-ਵੱਖ ਮਾਪਦੰਡਾਂ ਜਿਵੇਂ ਕਿ ਸੀ.ਐਨ.ਆਰ [ਜ਼ਿਲ੍ਹਾ ਅਤੇ ਤਾਲੁਕਾ ਅਦਾਲਤ ਵਿੱਚ ਦਾਇਰ ਕੀਤੇ ਗਏ ਕੇਸ ਨੂੰ ਦਿੱਤਾ ਗਿਆ ਇੱਕ ਵਿਲੱਖਣ ਨੰਬਰ] ਧਿਰਾਂ ਦਾ ਨਾਂ, ਵਕੀਲ ਦਾ ਨਾਂ, ਐਫ.ਆਈ.ਆਰ. ਨੰਬਰ, ਕੇਸ ਦੀ ਕਿਸਮ ਅਤੇ ਸਬੰਧਤ ਐਕਟ ਦੁਆਰਾ ਕੋਰਟ ਸਿਸਟਮ ਵਿੱਚ ਲੰਬਿਤ ਕੇਸਾਂ ਨਾਲ ਸਬੰਧਤ ਡਾਟਾ ਕੱਢਣ ਦੀ ਸੁਵਿਧਾ ਪ੍ਰਦਾਨ ਕਰਦੀ ਹੈ।

    ਜ਼ਿਲ੍ਹਾ ਅਤੇ ਤਾਲੁਕਾ ਅਦਾਲਤ ਲਈ ਨੈਸ਼ਨਲ ਜੁਡੀਸ਼ੀਅਲ ਡਾਟਾ ਗਰਿਡ (ਐਨ ਜੇ ਡੀ ਜੀ) ਤੇ ਉਪਲੱਬਧ ਡਾਟਾ ਇਸ ਮੋਬਾਇਲ ਐਪ ਦੁਆਰਾ ਲਿਆ ਜਾ ਸਕਦਾ ਹੈ। ਡਾਉਨਲੋਡ ਦੀ ਸੰਖਿਆ 46,50,000 (4.65 ਮੀਲੀਅਨ )ਤੋਂ ਜ਼ਿਆਦਾ ਹੋ ਚੁੱਕੀ ਹੈ ਅਤੇ ਇਹ ਐਪਲੀਕੇਸ਼ਨ ਦੀ ਪ੍ਰਸਿੱਧੀ ਅਤੇ ਵਰਤੋਂ ਤੋਂ ਪਤਾ ਚਲਦਾ ਹੈ।

    ਇਹ ਐਪ ਇੱਕ ‘ਕਯੂ ਆਰ’ ਕੋਡ ਫੀਚਰ ਨਾਲ ਅਪਡੇਟ ਕੀਤੀ ਗਈ ਹੈ। ਇੱਕ ਯੂਜ਼ਰ ਸਿੱਟੇ ਵਜੋਂ ਮੋਬਾਇਲ ਫੋਨ ਤੇ ਸਿਰਫ ‘ਕਯੂ ਆਰ’ ਕੋਡ ਸਕੈਨ ਕਰਕੇ ਕੇਸ ਦਾ ਵੇਰਵਾ ਪ੍ਰਾਪਤ ਕਰ ਸਕਦਾ ਹੈ। ‘ਕਯੂ ਆਰ’ ਕੋਡ ਈ-ਕੋਰਟਸ ਵੈਬਸਾਈਟ ਅਤੇ ਈ-ਕੋਰਟਸ ਸਰਵਿਸਿਜ਼ ਮੋਬਾਇਲ ਐਪਲੀਕੇਸ਼ਨ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਵਿੱਚ ਇੱਕ ਵਿਸ਼ੇਸ਼ਤਾ ‘ਕੇਸ ਦਾ ਇਤਿਹਾਸ’ ਵੀ ਇੱਕ ਵਿਸ਼ੇਸ਼ ਕੇਸ ਦੀ ਪਹਿਲੀ ਸੁਣਵਾਈ ਦੇ ਸਮੇਂ ਤੋਂ ਲੈ ਕੇ ਮੌਜੂਦਾ ਸਥਿਤੀ ਅਤੇ ਉਸ ਨਾਲ ਸਬੰਧਤ ਸਾਰੀਆਂ ਕਾਰਵਾਈਆਂ ਅਤੇ ਉਸ ਵਿੱਚ ਪਾਸ ਕੀਤੇ ਗਏ ਆਦੇਸ਼ਾਂ ਨੂੰ ਵੇਖਣ ਦੇ ਯੋਗ ਬਣਾਉਂਦਾ ਹੈ। ਐਪ ਵਿੱਚ ਕੇਸ ਵਿੱਚ ਪਾਸ ਕੀਤੇ ਗਏ ਆਦੇਸ਼ ਅਤੇ ਨਿਰਣੇ ਨੂੰ ਵੇਖਣ ਲਈ ਲਿੰਕ ਦਿੱਤੇ ਗਏ ਹਨ। ‘ਮਿਤੀ ਕੇਸ ਲਿਸਟ’ ਵਿਸ਼ੇਸ਼ਤਾ ਵਕੀਲਾਂ ਲਈ ਕਾਜ਼ ਲਿਸਟ ਕੱਢਣ ਵਿੱਚ ਸਹਾਇਤਾ ਕਰਦੀ ਹੈ।

    • ਇਸ ਨੂੰ ਗੂਗਲ ਪਲੇ ਤੋਂ ਪ੍ਰਾਪਤ ਕਰੋ
    • ਇਸ ਨੂੰ ਐਪ ਸਟੋਰ ਤੋਂ ਪ੍ਰਾਪਤ ਕਰੋ

    1.ਅੰਗਰੇਜ਼ੀ, 2.ਹਿੰਦੀ, 3.ਕੰਨੜ, 4.ਮਰਾਠੀ, 5.ਮਲਿਆਲਮ, 6.ਨੇਪਾਲੀ, 7.ਓਡੀਆ, 8.ਪੰਜਾਬੀ, 9.ਤਾਮਿਲ, 10.ਤੇਲਗੂ, 11.ਗੁਜਰਾਤੀ ਵਿਚ ਈ-ਕੋਰਟਸ ਸੇਵਾਵਾਂ ਦੇ ਮੋਬਾਈਲ ਐਪ ਮੈਨੁਅਲ ਲਈ ਇੱਥੇ ਕਲਿੱਕ ਕਰੋ.