Close

    ਹਾਈ ਕੋਰਟਾਂ ਲਈ ਐਨ ਜੇ ਡੀ ਜੀ ਦਾ ਲਾਂਚ

    Publish Date: April 27, 2021
    njdg-launch

    3 ਜੁਲਾਈ 2020 ਨੂੰ ਸ਼੍ਰੀ ਕੇ.ਕੇ. ਵੇਨੂਗੋਪਾਲ, ਅਟਾਰਨੀ ਜਨਰਲ ਆਫ਼ ਇੰਡੀਆ ਦੁਆਰਾ ਮਾਨਯੋਗ ਨਿਆਂਧੀਸ਼ ਡਾ. ਡੀ.ਵਾਈ. ਚੰਦਰਚੂੜ, ਚੇਅਰਪਰਸਨ, ਈ-ਕਮੇਟੀ, ਸ਼੍ਰੀ ਤੁਸ਼ਾਰ ਮਹਿਤਾ, ਸਾਲਿਸਿਟਰ ਜਨਰਲ ਆਫ਼ ਇੰਡੀਆ, ਸ਼੍ਰੀ ਬਰੂਨ ਮਿਤ੍ਰਾ, ਸੈਕਰੇਟਰੀ(ਜਸਟਿਸ), ਮਾਨਯੋਗ ਨਿਆਂਧੀਸ਼ ਆਰ.ਸੀ.ਚਵ੍ਹਾਨ, ਵਾਈਸ ਚੇਅਰਮੈਨ, ਈ-ਕਮੇਟੀ, ਸ਼੍ਰੀ ਸੰਜੀਵ ਐੱਸ. ਕਾਲਗੌਂਕਰ, ਸੈਕਰੇਟਰੀ ਜਨਰਲ, ਸੁਪਰੀਮ ਕੋਰਟ ਆਫ ਇੰਡੀਆ ਅਤੇ ਹੋਰ ਈ-ਕਮੇਟੀ ਮੈਂਬਰਾਂ ਦੀ ਮੌਜੂਦਗੀ ਵਿੱਚ ਹਾਈ ਕੋਰਟਾਂ ਲਈ ਨੈਸ਼ਨਲ ਜੁਡੀਸ਼ੀਅਲ ਡਾਟਾ ਗਰਿੱਡ (ਐਨ.ਜੇ.ਡੀ.ਜੀ.) ਲਾਂਚ ਕੀਤਾ ਗਿਆ। ਐਨ.ਜੇ.ਡੀ.ਜੀ. ਕੇਸ ਡਾਟਾ ਦਾ ਇੱਕ ਭੰਡਾਰ ਹੈ ਅਤੇ ਇਸ ਨੂੰ ਲਚਕੀਲੀ ਖੋਜ਼ ਵਿਸ਼ੇਸ਼ਤਾਵਾਂ ਨਾਲ ਬਣਾਇਆ ਗਿਆ ਹੈ। ਜਿਵੇਂ ਕਿ 23 ਜੁਲਾਈ, 2020, ਨੂੰ 3,34,11,178 ਲੰਬਿਤ ਕੇਸਾਂ ਦਾ ਡਾਟਾ ਜਿਲ੍ਹਾਂ ਅਤੇ ਤਾਲੁਕਾ ਅਦਾਲਤਾਂ ਲਈ ਐਨ ਜੀ ਡੀ ਜੀ ਤੇ ਉਪਲੱਬਧ ਹੈ। ਇਹ ਡਾਟਾ https://njdg.e-Courts.gov.in/njdgnew/index.php ਤੋਂ ਲਿਆ ਜਾ ਸਕਦਾ ਹੈ।
    ਹਾਈ ਕੋਰਟ ਲਈ ਐਨ ਜੇ ਡੀ ਜੀ ਤੇ 43,76,258 ਲੰਬਿਤ ਕੇਸਾਂ ਦਾ ਡਾਟਾ ਉਪਲੱਬਧ ਹੈ ਅਤੇ https://njdg.eCourts.gov.in/hcnjdgnew/ ਤੇ 43,76,258 ਲੰਬਿਤ ਕੇਸਾਂ ਦਾ ਡਾਟਾ ਉਪਲੱਬਧ ਹੈ।
    ਐਨ.ਜੇ.ਡੀ.ਜੀ. ਦੀ ਬਣਤਰ ਦੀ ਵੀ ਵਿਸ਼ਵ ਬੈਂਕ ਦੁਆਰਾ ਪ੍ਰਸੰਸਾ ਕੀਤੀ ਗਈ ਹੈ ਅਤੇ ਈਜ਼ ਆਫ ਡੂਇੰਗ ਬਿਜ਼ਨਸ ਰੈਂਕਿੰਗ ਵਿੱਚ 20ਵੇਂ ਨੰਬਰ ਤੇ ਅੱਗੇ ਵੱਧਣ ਵਿੱਚ ਭਾਰਤ ਵਿੱਚ ਯੋਗਦਾਨ ਪਾਇਆ ਹੈ।