Close

    ਨੈਸ਼ਨਲ ਜੁਡੀਸ਼ੀਅਲ ਡਾਟਾ ਗਰਿੱਡ

    photo_2025-01-16_12-02-18

    ਕੋਰਟ ਪ੍ਰੋਜੈਕਟ ਦੀ ਅਗਵਾਈ ਹੇਠ ਲਾਗੂ ਐਨ.ਜੇ.ਡੀ.ਜੀ. ਭਾਰਤ ਦੀ ਈਜ਼ ਆਫ਼ ਡੂਇੰਗ ਬਿਜਨਸ ਪਹਿਲ ਦੇ ਤਹਿਤ ਇੱਕ ਨਵੇਕਲੇ ਰੂਪ ਵਿੱਚ ਜਾਣਿਆ ਜਾਂਦਾ ਹੈ। ਇਹ ਪੋਰਟਲ ਦੇਸ਼ ਦੇ ਸਾਰੇ ਜ਼ਿਲ੍ਹਾ ਅਤੇ ਤਾਲੁਕਾ ਅਦਾਲਤਾਂ ਵਿੱਚ ਲੰਬਿਤ ਪਏ ਕੇਸਾਂ ਅਤੇ ਨਿਪਟਾਰੇ ਨਾਲ ਸਬੰਧਤ ਅੰਕੜਿਆਂ ਦਾ ਇੱਕ ਰਾਸ਼ਟਰੀ ਭੰਡਾਰ ਹੈ। ਇਹ ਪੋਰਟਲ ਲਚੀਲੀ ਖੋਜ ਟੈਕਨਾਲੋਜੀ ਦੇ ਸੰਕਲਪ ਦੇ ਦੁਆਲੇ ਵਿਕਸਤ ਕੀਤਾ ਗਿਆ ਹੈ ਜੋ ਕੇਸਾਂ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਅਤੇ ਦੇਖ ਰੇਖ ਨੂੰ ਯੋਗ ਬਣਾਉਂਦਾ ਹੈ ਜਿਸ ਨਾਲ ਕੇਸਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਾਰਾ ਹੁੰਦਾ ਹੈ।

    ਪੋਰਟਲ ਨੂੰ ਇਕੱਠੇ ਕੀਤੇ ਅਤੇ ਅਪਲੋਡ ਕੀਤੇ ਗਏ ਅੰਕੜਿਆਂ ਤੱਕ ਹੇਠ ਲਿਖਤ ਤਰੀਕਿਆਂ ਨਾਲ ਪਹੁੰਚਿਆ ਅਤੇ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ:-

      • ਸ਼੍ਰੇਣੀਵਾਰ
      • ਸਾਲ ਵਾਰ
      • ਰਾਜ ਵਾਰ
      • ਸਾਰੇ ਅਦਾਰਿਆਂ ਵਿੱਚ ਕੇਸਾਂ ਦਾ ਮਹੀਨਾਵਾਰ ਨਿਪਟਾਰਾ
      • ਲਿਟੀਗੇਸ਼ਨ ਦੇ ਅਸਲ/ਅਪੀਲੀ/ਕਾਰਜ਼ਕਾਰੀ ਪੜਾਵਾਂ ਦੇ ਆਧਾਰ ਤੇ
      • ਦੇਰੀ ਦਾ ਕਾਰਨ

    ਐਨ.ਜੇ.ਡੀ.ਜੀ. ਦੇਸ਼ ਭਰ ਦੀਆਂ ਸਾਰੀਆਂ ਅਦਾਲਤਾਂ ਵਿੱਚ ਸਥਾਪਤ ਕੀਤੇ, ਨਿਪਟਾਰਾ ਕੀਤੇ ਗਏ ਅਤੇ ਲੰਬਿਤ ਮਾਮਲਿਆਂ ਦੇ ਅੰਕੜੇ ਦਿੰਦਾ ਹੈ। ਇਹ ਅੰਕੜੇ ਸਬੰਧਤ ਅਦਾਲਤਾਂ ਦੁਆਰਾ ਰੋਜ਼ਾਨਾ ਅਪਡੇਟ ਕੀਤੇ ਜਾਂਦੇ ਹਨ। ਵੈਬਸਾਈਟ ਤੇ ਦਰਜ਼ ਹੋਏ ਕੇਸਾਂ ਅਤੇ ਲੰਬਿਤ ਪਏ ਕੇਸਾਂ ਦੀ ਗਿਣਤੀ ਦਿਖਦੀ ਹੈ। ਖੋਜ ਕਰਨ ਵਾਲਾ ਕਿਸੇ ਖਾਸ ਮਾਮਲੇ ਤੱਕ ਦੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਦੀਵਾਨੀ ਅਤੇ ਫੌਜ਼ਦਾਰੀ ਅਧਿਕਾਰ ਖੇਤਰਾਂ ਵਿੱਚ ਵੰਡੇ ਮਾਮਲਿਆਂ ਨੂੰ ਅੱਗੇ ਸਮੇਂ ਦੇ ਹਿਸਾਬ ਨਾਲ ਵੱਖ ਕੀਤਾ ਜਾ ਸਕਦਾ ਹੈ ਜਿਵੇਂ ਕਿ 10 ਸਾਲ ਪੁਰਾਣੇ ਕੇਸ, 5 ਤੋਂ 10 ਸਾਲ ਤੱਕ ਪੁਰਾਣੇ ਕੇਸ ਆਦਿ। ਰਾਸ਼ਟਰੀ ਰਾਜ ਅਤੇ ਜ਼ਿਲ੍ਹਾ ਪੱਧਰਾਂ ਤੇ ਲੰਬਿਤ ਅੰਕੜੇ ਮੁਕਤ ਹਨ ਅਤੇ ਪਬਲਿਕ ਡੋਮੇਨ ਵਿੱਚ ਉਪਲੱਬਧ ਹਨ।

    • ਨੈਸ਼ਨਲ ਜੁਡੀਸ਼ੀਅਲ ਡਾਟਾ ਗਰਿੱਡ (ਭਾਰਤ ਦੀਆਂ ਉੱਚ ਅਦਾਲਤਾਂ)
    • ਨੈਸ਼ਨਲ ਜੁਡੀਸ਼ੀਅਲ ਡਾਟਾ ਗਰਿੱਡ (ਭਾਰਤ ਦੀਆਂ ਜ਼ਿਲ੍ਹਾ ਅਤੇ ਤਾਲੁਕਾ ਅਦਾਲਤਾਂ)