ਨੈਸ਼ਨਲ ਜੁਡੀਸ਼ੀਅਲ ਡਾਟਾ ਗਰਿੱਡ

ਈ-ਕੋਰਟ ਪ੍ਰੋਜੈਕਟ ਦੀ ਅਗਵਾਈ ਹੇਠ ਲਾਗੂ ਐਨ.ਜੇ.ਡੀ.ਜ਼ੀ. ਨੂੰ ਭਾਰਤ ਦੀ ਈਜ਼ ਆਫ਼ ਡੂਇੰਗ ਬਿਜਨਸ ਪਹਿਲ ਦੇ ਤਹਿਤ ਇੱਕ ਨਵੇਕਲੇ ਰੂਪ ਵਿੱਚ ਜਾਣਿਆ ਜਾਂਦਾ ਹੈ। ਇਹ ਪੋਰਟਲ ਦੇਸ਼ ਭਰ ਦੀਆਂ ਸਾਰੀਆਂ ਜ਼ਿਲ੍ਹਾ ਅਤੇ ਤਾਲੁਕਾ ਅਦਾਲਤਾਂ ਵਿੱਚ ਲੰਬਿਤ ਪਏ ਅਤੇ ਨਿਪਟਾਏ ਗਏ ਮਾਮਲਿਆਂ ਨਾਲ ਸਬੰਧਤ ਅੰਕੜਿਆਂ ਦਾ ਇੱਕ ਰਾਸ਼ਟਰੀ ਭੰਡਾਰ ਹੈ। ਇਹ ਪੋਰਟਲ ਲਚੀਲੀ ਖੋਜ ਤਕਨਾਲੋਜੀ ਦੇ ਸਿਧਾਂਤ ਦੇ ਦੁਆਲੇ ਵਿਕਸਤ ਕੀਤਾ ਗਿਆ ਹੈ ਜੋ ਮਾਮਲਿਆਂ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਅਤੇ ਦੇਖ-ਰੇਖ ਨੂੰ ਪ੍ਰਭਾਵੀ ਬਣਾਉਂਦਾ ਹੈ ਜਿਸ ਨਾਲ ਮਾਮਲਿਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਾਰਾ ਹੁੰਦਾ ਹੈ।
ਪੋਰਟਲ ਤੇ ਅਪਲੋਡ ਅਤੇ ਸੰਕਲਿਤ ਕੀਤੇ ਗਏ ਅੰਕੜਿਆਂ ਤੱਕ ਹੇਠ ਅਨੁਸਾਰ ਪਹੁੰਚ ਅਤੇ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ:-
-
- ਸ਼੍ਰੇਣੀਵਾਰ
- ਸਾਲ ਵਾਰ
- ਰਾਜ ਵਾਰ
- ਸਾਰੇ ਅਦਾਰਿਆਂ ਵਿੱਚ ਮਾਮਲਿਆਂ ਦਾ ਮਹੀਨਾਵਾਰ ਨਿਪਟਾਰਾ
- ਲਿਟੀਗੇਸ਼ਨ ਦੇ ਮੂਲ/ਅਪੀਲੀ/ਕਾਰਜ਼ਕਾਰੀ ਪੜਾਵਾਂ ਦੇ ਆਧਾਰ
- ਦੇਰੀ ਦਾ ਕਾਰਨ
ਐਨ.ਜੇ.ਡੀ.ਜੀ. ਦੇਸ਼ ਭਰ ਦੀਆਂ ਸਾਰੀਆਂ ਅਦਾਲਤਾਂ ਵਿੱਚ ਸਥਾਪਤ ਕੀਤੇ, ਨਿਪਟਾਰਾ ਕੀਤੇ ਗਏ ਅਤੇ ਲੰਬਿਤ ਮਾਮਲਿਆਂ ਦੇ ਅੰਕੜੇ ਪ੍ਰਦਾਨ ਕਰਦਾ ਹੈ। ਇਹ ਅੰਕੜੇ ਸਬੰਧਤ ਅਦਾਲਤਾਂ ਦੁਆਰਾ ਰੋਜ਼ਾਨਾ ਅਪਡੇਟ ਕੀਤੇ ਜਾਂਦੇ ਹਨ। ਵੈਬਸਾਈਟ ਦਾਇਰ ਕੀਤੇ ਗਏ ਅਤੇ ਲੰਬਿਤ ਪਏ ਮਾਮਲਿਆਂ ਦੀ ਗਿਣਤੀ ਦਿਖਾਉਂਦੀ ਹੈ। ਖੋਜ ਕਰਨ ਵਾਲਾ ਵਿਅਕਤੀ ਕਿਸੇ ਖਾਸ ਮਾਮਲੇ ਦੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਦੀਵਾਨੀ ਅਤੇ ਫੌਜਦਾਰੀ ਅਧਿਕਾਰ ਖੇਤਰਾਂ ਵਿੱਚ ਵੰਡ ਕੀਤੇ ਮਾਮਲਿਆਂ ਨੂੰ ਅੱਗੇ ਸਮੇਂ ਦੇ ਹਿਸਾਬ ਨਾਲ ਵੱਖ ਕੀਤਾ ਜਾ ਸਕਦਾ ਹੈ ਜਿਵੇਂ ਕਿ 10 ਸਾਲ ਪੁਰਾਣੇ ਮਾਮਲੇ, 5 ਤੋਂ 10 ਸਾਲ ਤੱਕ ਪੁਰਾਣੇ ਮਾਮਲੇ ਆਦਿ। ਰਾਸ਼ਟਰੀ, ਰਾਜ ਅਤੇ ਜ਼ਿਲ੍ਹਾ ਪੱਧਰ ਤੇ ਲੰਬਿਤ ਅੰਕੜੇ ਮੁਕਤ ਹਨ ਅਤੇ ਪਬਲਿਕ ਡੋਮੇਨ ਵਿੱਚ ਉਪਲੱਬਧ ਹਨ।
- ਨੈਸ਼ਨਲ ਜੁਡੀਸ਼ੀਅਲ ਡਾਟਾ ਗਰਿੱਡ (ਭਾਰਤ ਦੀ ਸਰਵੋਚ ਅਦਾਲਤ)
- ਨੈਸ਼ਨਲ ਜੁਡੀਸ਼ੀਅਲ ਡਾਟਾ ਗਰਿੱਡ (ਭਾਰਤ ਦੀਆਂ ਉੱਚ ਅਦਾਲਤਾਂ)
- ਨੈਸ਼ਨਲ ਜੁਡੀਸ਼ੀਅਲ ਡਾਟਾ ਗਰਿੱਡ (ਭਾਰਤ ਦੀਆਂ ਜ਼ਿਲ੍ਹਾ ਅਤੇ ਤਾਲੁਕਾ ਅਦਾਲਤਾਂ)
- “ਸੁਪਰੀਮ ਕੋਰਟ ਆਫ਼ ਇੰਡੀਆ ਨੈਸ਼ਨਲ ਜੁਡੀਸ਼ੀਅਲ ਡਾਟਾ ਗਰਿੱਡ (ਐਨ ਜੇ ਡੀ ਜੀ-ਐਸ ਸੀ)” ਬਾਰੇ ਮੈਨੁਅਲ
- ਹਾਈ ਕੋਰਟਸ੍ ਆਫ਼ ਇੰਡੀਆ ਨੈਸ਼ਨਲ ਜੁਡੀਸ਼ੀਅਲ ਡਾਟਾ ਗਰਿੱਡ (ਐਨ ਜੇ ਡੀ ਜੀ-ਐਸ ਸੀ)” ਬਾਰੇ ਮੈਨੁਅਲ
- ਡਿਸਟ੍ਰਿਕ ਕੋਰਟਸ੍ ਆਫ਼ ਇੰਡੀਆ ਨੈਸ਼ਨਲ ਜੁਡੀਸ਼ੀਅਲ ਡਾਟਾ ਗਰਿੱਡ (ਐਨ ਜੇ ਡੀ ਜੀ-ਐਸ ਸੀ)” ਬਾਰੇ ਮੈਨੂਅਲ