ਜ਼ਿਲ੍ਹਾ ਅਦਾਲਤ ਪੋਰਟਲ
ਇੱਕ ਕੇਂਦਰੀ ਪੋਰਟਲ ਜੋ ਯੂਜ਼ਰ ਨੂੰ ਦੇਸ਼ ਦੀ ਹਰ ਇੱਕ ਜ਼ਿਲ੍ਹਾ ਅਦਾਲਤ ਦੀ ਵੈਬਸਾਈਟ ਤੇ ਲੈ ਜਾਂਦਾ ਹੈ। ਹਰ ਇੱਕ ਜ਼ਿਲ੍ਹਾ ਅਦਾਲਤ ਨਾਲ ਸਬੰਧਤ ਸੂਚਨਾ ਇਸ ਪੋਰਟਲ ਦੁਆਰਾ ਲਈ ਜਾ ਸਕਦੀ ਹੈ ਜੋ ਕਿ 688 ਜ਼ਿਲ੍ਹਾ ਅਦਾਲਤਾਂ ਦੀ ਵੈਬਸਾਈਟ ਦੇ ਗੇਟਵੇ ਵਜੋਂ ਕੰਮ ਕਰਦੀ ਹੈ। ਵਿਅਕਤੀਗਤ ਵੈਬਸਾਈਟ ਜ਼ਿਲ੍ਹਾ ਵਿੱਚ ਕੰਮ ਕਰਦੇ ਨਿਆਂਇਕ ਅਫਸਰਾਂ ਦੀ ਸੂਚੀ, ਛੁੱਟੀ ਤੇ ਜੱਜ ਦੀ ਸੂਚੀ, ਜ਼ਰੂਰੀ ਭਰਤੀ ਦੀ ਘੋਸ਼ਣਾ, ਸਰਕੂਲਰਜ਼, ਅਦਾਲਤਾਂ ਦਾ ਅਧਿਕਾਰ ਖੇਤਰ ਅਤੇ ਥਾਣੇ ਦਰਸਾਏਗੀ। ਜ਼ਿਲ੍ਹਾ ਅਦਾਲਤ ਸੇਵਾਵਾਂ ਨਾਲ ਸਬੰਧਤ ਡਾਟਾ ਅਤੇ ਸੂਚਨਾ ਜਿਵੇਂ ਕਿ ਕੇਸ ਸਥਿਤੀ, ਅਦਾਲਤ ਦੇ ਆਦੇਸ਼, ਕਾਜ਼ ਸੂਚੀ ਵੀ ਪੋਰਟਲ ਤੇ ਉਪਲੱਬਧ ਹਨ। ਇਹ ਸੂਚਨਾ ਕੋਰਟ ਕੰਪਲੈਕਸ ਦਾ ਦੌਰਾ ਘਟਾਉਂਦੇ ਹੋਏ ਅਤੇ ਨਤੀਜੇ ਵਜੋਂ ਅਦਾਲਤਾਂ ਤੇ ਭੌਤਿਕ ਬੁਨਿਆਦੀ ਢਾਂਚੇ ਦਾ ਬੋਝ ਘਟਾਉਂਦੇ ਹੋਏ ਕਿਸੇ ਵੀ ਜਗ੍ਹਾਂ ਤੇ ਪ੍ਰਾਪਤ ਕੀਤੀ ਜਾ ਸਕਦੀ ਹੈ।
Visit : https://districts.ecourts.gov.in/