Close

  ਈ-ਸੇਵਾ ਕੇਂਦਰ

  e-SEWA KENDRA

  ਈ-ਸੇਵਾ ਕੇਂਦਰ ਪਾਇਲਟ ਆਧਾਰ ਤੇ ਹਰ ਇੱਕ ਰਾਜ ਵਿੱਚ ਇੱਕ ਜ਼ਿਲ੍ਹਾ ਅਦਾਲਤ ਅਤੇ ਹਾਈ ਕੋਰਟ ਵਿੱਚ ਬਣਾਏ ਗਏ ਹਨ। ਇਹ ਲਿਟੀਗੈਂਟਸ ਨੂੰ ਕੇਸ ਸਥਿਤੀ ਬਾਰੇ ਜਾਣਕਾਰੀ ਪ੍ਰਾਪਤ ਕਰਨ ਅਤੇ ਨਿਰਣੇ ਅਤੇ ਆਦੇਸ਼ਾਂ ਦੀ ਕਾਪੀ ਪ੍ਰਾਪਤ ਕਰਨ ਦੇ ਯੋਗ ਬਣਾਉਂਦਾ ਹੈ। ਇਹ ਕੇਂਦਰ ਕੇਸਾਂ ਦੀ ਈ-ਫਾਈਲਿੰਗ ਵਿੱਚ ਵੀ ਸਹਾਇਤਾ ਕਰਦੇ ਹਨ। ਇਹ ਕੇਂਦਰ ਇੱਕ ਆਮ ਆਦਮੀ ਲਈ ਨਿਆਂ ਤੱਕ ਪਹੁੰਚ ਦੇ ਉਸ ਦੇ ਅਧਿਕਾਰ ਲਈ ਇੱਕ ਮਹੱਤਵਪੂਰਨ ਕਦਮ ਦਰਸਾਉਂਦੇ ਹਨ।

  -ਸੇਵਾ ਕੇਂਦਰ ਵਿੱਚ ਪ੍ਰਦਾਨ  ਹੋਣ ਵਾਲੀਆਂ ਸਹੂਲਤਾਂ

  ਈ-ਸੇਵਾ ਕੇਂਦਰ ਪਹਿਲਾਂ ਲਿਟੀਗੈਂਟਸ ਅਤੇ ਵਕੀਲਾਂ ਲਈ ਹੇਠ ਲਿਖੀਆਂ ਸੇਵਾਵਾਂ ਸ਼ੁਰੂ ਕਰੇਗੀ:-

  • ਕੇਸ ਦੀ ਸਥਿਤੀ, ਅਗਲੀ ਸੁਣਵਾਈ ਅਤੇ ਹੋਰ ਵੇਰਵਿਆਂ ਬਾਰੇ ਪੁੱਛਗਿੱਛ।
  • ਪ੍ਰਮਾਣਿਤ ਕਾਪੀਆਂ ਲਈ ਆਨ-ਲਾਈਨ ਐਪਲੀਕੇਸ਼ਨਾਂ ਦੀ ਸੁਵਿਧਾ।
  • ਪਟੀਸ਼ਨਾਂ ਦੀ ਹਾਰਡ ਕਾਪੀ ਦੀ ਸਕੈਨਿੰਗ ਕਰਨ ਤੋਂ ਬਾਅਦ ਪਟੀਸ਼ਨਾਂ ਦੀ ਈ-ਫਾਈਲਿੰਗ, ਈ-ਹਸਤਾਖਰ, ਸੀ.ਆਈ.ਐਸ ਤੇ ਅਪਲੋਡ ਕਰਨ ਅਤੇ ਫਾਈਲਿੰਗ ਨੰਬਰ ਕੱਢਣ ਦੀ ਸੁਵਿਧਾ।
  • ਈ-ਸਟੈਂਪ ਪੇਪਰ/ਈ-ਪੇਮੈਂਟ ਦੀ ਆਨ-ਲਾਈਨ ਖਰੀਦਦਾਰੀ ਕਰਨ ਵਿੱਚ ਸਹਾਇਤਾ ਕਰਨਾ।
  • ਆਧਾਰ ਵਾਲੇ ਡਿਜ਼ੀਟਲ ਹਸਤਾਖਰ ਅਪਲਾਈ ਕਰਨ ਅਤੇ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਨਾ।
  • ਐਂਡਰੋਇਡ ਅਤੇ ਆਈ ਓ ਐਸ ਲਈ ਈ-ਕੋਰਟਸ ਦੀ ਮੋਬਾਇਲ ਐਪ ਨੂੰ ਡਾਉਨਲੋਡ ਕਰਨ ਅਤੇ ਪ੍ਰਚਾਰਿਤ ਕਰਨ ਵਿੱਚ ਸਹਾਇਤਾ ਕਰਨਾ।
  • ਜੇਲ੍ਹ ਵਿੱਚ ਰਿਸ਼ਤੇਦਾਰਾਂ ਦੀ ਮੁਲਾਕਾਤ ਲਈ ਈ ਮੁਲਾਕਾਤ ਦੀ ਅਪਾਇੰਟਮੈਂਟ ਦੀ ਬੂਕਿੰਗ ਕਰਨ ਦੀ ਸੁਵਿਧਾ ਦੇਣਾ।
  • ਜੱਜ ਛੁੱਟੀ ਤੇ ਹੋਣ ਸਬੰਧਿਤ ਪੁੱਛਗਿੱਛ।
  • ਲੋਕਾਂ ਨੂੰ ਦੱਸਣਾ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹਾਈ ਕੋਰਟ ਲਿਗਲ ਸੇਵਾਵਾਂ ਕਮੇਟੀ ਅਤੇ ਸੁਪਰੀਮ ਕੋਰਟ ਲਿਗਲ ਸੇਵਾਵਾਂ ਕਮੇਟੀ ਤੋਂ ਮੁਫਤ ਕਾਨੂੰਨੀ ਸੇਵਾਵਾਂ ਕਿਵੇਂ ਪ੍ਰਾਪਤ ਕਰਨੀਆਂ ਹਨ।
  • ਵਰਚੁਅਲ ਕੋਰਟਸ ਵਿੱਚ ਟਰੈਫਿਕ ਚਲਾਨ ਦਾ ਨਿਪਟਾਰਾ ਅਤੇ ਟਰੈਫਿਕ ਚਲਾਨ ਅਤੇ ਹੋਰ ਛੋਟੇ ਅਪਰਾਧਾਂ ਦੀ ਆਨਲਾਈਨ ਕੰਮਪਾਉਂਡਿੰਗ ਦੀ ਸੁਵਿਧਾ ਪ੍ਰਦਾਨ ਕਰਨਾ।
  • ਵੀਡੀਓ ਕਾਨਫਰੰਸਿੰਗ ਅਦਾਲਤ ਦੀ ਸੁਣਵਾਈ ਕਰਾਉਣ ਅਤੇ ਉਸਦੀ ਵਿਵਸਥਾ ਕਰਨ ਦੇ ਤਰੀਕੇ ਦਾ ਵੇਰਵਾ ਦੇਣਾ।
  • ਈ-ਮੇਲ, ਵਟਸ ਐਪ ਅਤੇ ਕਿਸੇ ਹੋਰ ਉਪਲੱਬਧ ਮਾਧਿਅਮ ਰਾਹੀਂ ਜੁਡੀਸ਼ੀਅਲ ਆਰਡਰ / ਜੱਜਮੈਂਟਸ ਦੀਆਂ ਸਾਫਟ ਕਾਪੀਆਂ ਪ੍ਰਦਾਨ ਕਰਨਾ।