ਸ਼੍ਰੀ ਅਤੁਲ ਮਧੁਕਰ ਕੁਰਹੇਕਰ
ਇਹਨਾਂ ਨੇ ਨਾਗਪੁਰ ਤੋਂ ਸਾਇੰਸ (ਬੀ.ਐੱਸ ਸੀ.) ਦੀ ਡਿਗਰੀ ਪ੍ਰਾਪਤ ਕੀਤੀ। ਡਾ.ਬਾਬਾ ਸਾਹਿਬ ਅੰਬੇਦਕਰ ਕਾਲਜ ਆਫ਼ ਲਾਅ, ਨਾਗਪੁਰ ਤੋਂ ਐਲ.ਐਲ.ਬੀ ਦੀ ਡਿਗਰੀ ਮੁਕੰਮਲ ਕੀਤੀ। ਯੂ.ਬੀ.ਯੂ.ਐਨ.ਟੀ.ਯੂ. ਅਤੇ ਸੀ.ਆਈ.ਐੱਸ. ਲਈ ਪ੍ਰਮਾਣਿਤ ਮਾਸਟਰ ਟ੍ਰੇਨਰ ਹਨ। ਬੰਬੇ ਹਾਈ ਕੋਰਟ ਅਤੇ ਜ਼ਿਲ੍ਹਾ ਅਦਾਲਤ, ਨਾਗਪੁਰ ਵਿੱਚ ਦੀਵਾਨੀ ਅਤੇ ਫੌਜਦਾਰੀ ਪੱਖ ਉੱਤੇ ਅੱਠ ਸਾਲਾਂ ਤੱਕ ਵਕਾਲਤ ਕੀਤੀ।
- ਅਕਤੂਬਰ 1995 ਤੋਂ ਜਨਵਰੀ 2004 ਤੱਕ ਸਿਵਲ ਜੱਜ ਜੂਨੀਅਰ ਡਵੀਜ਼ਨ ਅਤੇ ਜੇ.ਐੱਮ.ਐਫ.ਸੀ. ਵਜੋਂ ਕੰਮ ਕੀਤਾ ਅਤੇ ਫਿਰ ਜਨਵਰੀ 2004 ਤੋਂ ਡਿਪਟੀ ਰਜਿਸਟਰਾਰ ਵਜੋਂ ਨਿਯੁਕਤੀ ਹੋਣ ਤੱਕ ਸੀਨੀਅਰ ਸਿਵਲ ਜੱਜ ਵਜੋਂ ਕੰਮ ਕੀਤਾ।
- ਸਤੰਬਰ 2004 ਤੋਂ ਬੰਬੇ ਹਾਈ ਕੋਰਟ ਦੇ ਨਾਗਪੁਰ ਬੈਂਚ ਵਿੱਚ ਡਿਪਟੀ ਰਜਿਸਟਰਾਰ (ਨਿਆਂਇਕ) ਦੇ ਰੂਪ ਵਿੱਚ ਜੱਜ ਸਮਾਲ ਕਾਜ਼ਿਜ਼, ਮੁੰਬਈ ਵਜੋਂ ਨਿਯੁਕਤ ਹੋਣ ਤੱਕ ਕੰਮ ਕੀਤਾ।
- ਮਈ 2008 ਤੋਂ ਮਹਾਰਾਸ਼ਟਰ ਨਿਆਇਕ ਅਕਾਦਮੀ ਵਿੱਚ ਨਿਯੁਕਤ ਹੋਣ ਤੱਕ ਜੱਜ ਸਮਾਲ ਕਾਜ਼ਿਜ਼, ਮੁੰਬਈ ਵਜੋਂ ਕੰਮ ਕੀਤਾ।
- ਪੁਣੇ ਵਿੱਚ ਨਿਆਂਧੀਸ਼ ਦੇ ਰੂਪ ਵਿੱਚ ਨਿਯੁਕਤੀ ਹੋਣ ਤੱਕ ਇੱਕ ਪ੍ਰਬੰਧਕੀ ਅਧਿਕਾਰੀ(ਜੁਲਾਈ 2009–ਅਪ੍ਰੈਲ 2011) ਅਤੇ ਫਿਰ ਮਹਾਰਾਸ਼ਟਰ ਨਿਆਂਇਕ ਅਕਾਦਮੀ ਦੇ ਅਡੀਸ਼ਨਲ ਡਾਇਰੈਕਟਰ(ਅਪ੍ਰੈਲ 2011 ਤੋਂ ਸਤੰਬਰ 2013) ਵਜੋਂ ਕੰਮ ਕੀਤਾ।
- ਸਤੰਬਰ 2013 ਤੋਂ ਨਵੰਬਰ 2014 ਤੱਕ ਜ਼ਿਲ੍ਹਾ ਅਤੇ ਸਹਾਇਕ ਸੈਸ਼ਨਜ਼ ਜੱਜ, ਪੁਣੇ ਵਜੋਂ ਨਿਯੁਕਤ ਅਤੇ ਫਿਰ ਰਜਿਸਟਰਾਰ ਦੇ ਰੂਪ ਵਿੱਚ ਨਿਯੁਕਤੀ ਹੋਣ ਤੱਕ ਨਵੰਬਰ 2014 ਤੋਂ ਵਧੀਕ ਸੈਸ਼ਨਜ਼ ਜੱਜ, ਸਪੈਸ਼ਲ ਅਦਾਲਤ, ਸਿਟੀ ਸਿਵਲ ਅਤੇ ਸੈਸ਼ਨਜ਼ ਕੋਰਟ, ਮੁੰਬਈ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਮਾਮਲਿਆਂ ਲਈ ਨਿਯੁਕਤ ਹੋਏ।
- ਮੈਂਬਰ(ਪ੍ਰਕਿਰਿਆਵਾਂ) ਈ–ਕਮੇਟੀ ਦੇ ਵਜੋਂ ਨਿਯੁਕਤੀ ਹੋਣ ਤੱਕ ਮਈ 2006 ਤੋਂ ਬੰਬੇ ਹਾਈ ਕੋਰਟ ਵਿੱਚ ਰਜਿਸਟਰਾਰ (ਕਾਨੂੰਨ ਅਤੇ ਖੋਜ) ਵਜੋਂ ਨਿਯੁਕਤ।