ਈ-ਕੋਰਟਸ ਸਰਵਿਸਿਜ਼ ਪੋਰਟਲ
ਇੱਕ ਕੇਂਦਰੀ ਗੇਟਵੇ ਜੋ ਈ–ਕੋਰਟਸ ਪ੍ਰੋਜੈਕਟ ਦੇ ਤਹਿਤ ਮੁੱਹਈਆ ਕਰਵਾਈਆਂ ਗਈਆਂ ਕਈ ਪਹਿਲਕਦਮੀਆਂ ਅਤੇ ਸੇਵਾਵਾਂ ਲਈ ਲਿੰਕ ਪ੍ਰਦਾਨ ਕਰਦਾ ਹੈ। ਇਹ ਹਿਤ ਧਾਰਕਾਂ ਜਿਵੇਂ ਕਿ ਨਾਗਰਿਕਾਂ, ਲਿਟੀਗੈਂਟਸ, ਵਕੀਲਾਂ, ਸਰਕਾਰ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਦੇਸ਼ ਦੀ ਨਿਆਂ ਪ੍ਰਣਾਲੀ ਨਾਲ ਸਬੰਧਤ ਅੰਕੜੇ ਅਤੇ ਜਾਣਕਾਰੀ ਤੱਕ ਪਹੁੰਚ ਕਰਨ ਤੇ ਯੋਗ ਬਣਾਉਂਦਾ ਹੈ। ਈ–ਕੋਰਟਸ ਨੈਸ਼ਨਲ ਪੋਰਟਲ ਸੇਵਾਵਾਂ ਅਤੇ ਵੱਖ ਵੱਖ ਜਾਣਕਾਰੀ ਪ੍ਰਦਾਨ ਕਰਨ ਵਾਲੇ ਅੰਕੜਿਆ ਦੇ ਆਨ–ਲਾਈਨ ਭੰਡਾਰ ਦੇ ਰੂਪ ਵਿੱਚ ਕੰਮ ਕਰਦਾ ਹੈ ਜਿਵੇਂ:-
- ਕੇਸ ਸੂਚੀ
- ਕੇਸ ਸਥਿਤੀ: ਕੇਸ ਸਥਿਤੀ ਵੱਖ–ਵੱਖ ਖੋਜ ਮਾਪਦੰਡਾਂ ਜਿਵੇਂ ਕਿ ਕੇਸ ਨੰਬਰ, ਐਫ.ਆਈ.ਆਰ. ਨੰਬਰ, ਧਿਰ ਦਾ ਨਾਂ, ਵਕੀਲ ਦਾ ਨਾਂ, ਦਾਇਰ ਕਰਨ ਦੀ ਸੰਖਿਆ, ਐਕਟ ਜਾਂ ਕੇਸ ਦੀ ਕਿਸਮ ਦੇ ਮਾਧਿਅਮ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
- ਰੋਜ਼ਾਨਾ ਆਦੇਸ਼ ਅਤੇ ਅੰਤਿਮ ਨਿਰਣੇ: ਆਦੇਸ਼ ਅਤੇ ਅੰਤਿਮ ਨਿਰਣੇਂ ਇਸੇ ਤਰ੍ਹਾਂ ਸੀ.ਐੱਨ.ਆਰ. ਨੰਬਰ, ਕੇਸ ਨੰਬਰ, ਕੋਰਟ ਨੰਬਰ, ਧਿਰ ਦੇ ਨਾਂ ਅਤੇ ਆਦੇਸ਼ ਦੀ ਮਿਤੀ ਰਾਹੀਂ ਪ੍ਰਾਪਤ ਕੀਤੇ ਜਾ ਸਕਦੇ ਹਨ।
ਵਿਜ਼ਿਟ: http://services.ecourts.gov.in
Visit : http://services.ecourts.gov.in