ਆਟੋਮੇਟਡ ਈ ਮੇਲ
ਸੀ ਆਈ ਐਸ ਸਾਫਟਵੇਅਰ ਵਕੀਲਾਂ ਅਤੇ ਲਿਟੀਗੈਂਟਸ ਨੂੰ ਕੇਸਾਂ ਦੀ ਸਥਿਤੀ, ਅਗਲੀ ਸੁਣਵਾਈ ਦੀ ਮਿਤੀ, ਕਾਜ਼ ਲਿਸਟ, ਨਿਰਣੇ ਅਤੇ ਆਦੇਸ਼ਾਂ ਦੇ ਵੇਰਵੇ ਸਹਿਤ ਆਪਣੇ ਆਪ ਈ ਮੇਲ ਭੇਜਣ ਲਈ ਤਿਆਰ ਕੀਤਾ ਗਿਆ ਹੈ। ਇਛੱਕ ਯੂਜ਼ਰ ਨੂੰ ਸੀ ਆਈ ਐਸ ਸਾਫਟਵੇਅਰ ਤੇ ਯੂਜਰ ਈ ਮੇਲ ਰਜਿਸਟਰ ਕਰਨੀ ਹੁੰਦੀ ਹੈ। ਉਸ ਤੋਂ ਬਾਅਦ ਈ-ਮੇਲ ਲਿਟੀਗੈਂਟਸ, ਵਕੀਲਾਂ, ਕਾਨੂੰਨ ਲਾਗੂ ਕਰਵਾਉਣ ਵਾਲੀ ਰਜਿਸਟਰਡ ਏਜੰਸੀਆਂ ਅਤੇ ਸਰਕਾਰੀ ਅਦਾਰਿਆਂ ਨੂੰ ਭੇਜੀਆਂ ਜਾਂਦੀਆਂ ਹਨ। ਇਹ ਸਿਸਟਮ ਕਾਜ਼ ਲਿਸਟ ਅਤੇ ਮਹਤੱਵਪੂਰਨ ਕਾਰਵਾਈਆਂ ਜਿਵੇਂ ਕਿ ਅਗਲੀ ਤਰੀਖ, ਕੇਸ ਦਾ ਤਬਾਦਲਾ ਅਤੇ ਨਿਪਟਾਰਾ ਬਾਰੇ ਰੋਜ਼ ਦੀਆਂ ਨੋਟੀਫਿਕੇਸ਼ਨਾਂ ਵੇਖਣ ਲਈ ਤਿਆਰ ਕੀਤਾ ਗਿਆ ਹੈ। ਇਹ ਪੀ.ਡੀ.ਐਫ. ਫਾਰਮੈਟ ਵਿੱਚ ਆਦੇਸ਼ਾਂ/ਨਿਰਣੇ ਨੂੰ ਮੇਲ ਕਰਨ ਦੀ ਸੁਵਿਧਾਵਾਂ ਪ੍ਰਦਾਨ ਕਰਦੀ ਹੈ।