ਮਹੱਤਵਪੂਰਣ ਪ੍ਰਾਪਤੀਆਂ
ਈ–ਕੋਰਟਸ ਪ੍ਰੋਜੈਕਟ ਦੇ ਤਹਿਤ ਮਹੱਤਵਪੂਰਨ ਪ੍ਰਾਪਤੀਆਂ
- ਵਿਸ਼ਵ ਦੇ ਸਭ ਤੋਂ ਵੱਡੇ ਫਰੀ ਅਤੇ ਓਪਨ ਸੋਰਸ ਸਾਫਟਵੇਅਰ (FOSS) ਤੇ ਆਧਾਰਤ ਕੇਸ ਇਨਫੋਰਮੇਸ਼ਨ ਐਂਡ ਮੈਨੇਜਮੈਂਟ ਸਿਸਟਮ ਜਾਣਕਾਰੀ ਅਤੇ ਪ੍ਰਬੰਧਨ ਪ੍ਰਣਾਲੀ ਦਾ ਵਿਕਾਸ। ਐਫ.ਓ.ਐੱਸ.ਐੱਸ. ਅਧਾਰਤ ਪਲੇਟਫਾਰਮ ਨੂੰ ਅਪਣਾਉਣ ਦੇ ਨਤੀਜੇ ਵਜੋਂ ਰਾਸ਼ਟਰ ਦੇ 340 ਕਰੋੜ ਰੁਪਏ (3400 ਮੀਲੀਅਨ) ਦੀ ਅਨੁਮਾਨਤ ਬਚਤ ਹੋਈ ਜਿਸ ਵਿੱਚ ਲਾਇਸੈਂਸ ਫੀਸਾਂ ਅਤੇ ਰੱਖ–ਰਖਾਵ ਲਈ ਆਉਂਦੇ ਖਰਚੇ ਸ਼ਾਮਲ ਨਹੀਂ ਹਨ।
- ਭਾਰਤ ਦੀਆਂ ਸਾਰੀਆਂ ਜ਼ਿਲ੍ਹਾ ਅਤੇ ਅਧੀਨ ਅਦਾਲਤਾਂ ਲਈ ਇੱਕ ਸਾਂਝੇ ਕੇਸ ਮੈਨੇਜਮੈਂਟ ਐਂਡ ਇਨਫੋਰਮੇਸ਼ਨ ਸਿਸਟਮ “ਸੀ.ਆਈ.ਐੱਸ. ਨੈਸ਼ਨਲ ਕੋਰ ਵੀ 2” ਸਾਫਟਵੇਅਰ ਦੀ ਸਿਰਜਣਾ।
- ਕੇਸ ਮੈਨੇਜਮੈਂਟ ਐਂਡ ਇਨਫੋਰਮੇਸ਼ਨ ਸਿਸਟਮ “ਸੀ.ਆਈ.ਐੱਸ. ਨੈਸ਼ਨਲ ਕੋਰ ਵੀ 0” ਭਾਰਤ ਦੀਆਂ ਸਾਰੀਆਂ 22 ਹਾਈ ਕੋਰਟਾਂ ਵਿੱਚ ਲਾਗੂ ਕੀਤੀ ਗਈ।
- ਦੇਸ਼ ਭਰ ਦੇ 3256 ਕੋਰਟ ਕੰਪਲੈਕਸਾਂ ਦਾ ਡਾਟਾ ਹੁਣ ਆਨ–ਲਾਈਨ ਉਪਲੱਬਧ ਹੈ।
- 688 ਜ਼ਿਲ੍ਹਾ ਅਦਾਲਤਾਂ ਵਿੱਚ ਵਿਅਕਤੀਗਤ ਵੈਬਸਾਈਟਾਂ ਦੀ ਸਥਾਪਨਾ।
- ਨੈਸ਼ਨਲ ਜੁਡੀਸ਼ੀਅਲ ਡਾਟਾ ਗਰਿੱਡ [ਐਨ.ਜੇ.ਡੀ.ਜੀ.] ਵਿੱਚ ਜ਼ਿਲ੍ਹਾ ਅਤੇ ਤਾਲੁਕਾ ਅਦਾਲਤਾਂ ਦੇ 60 ਕਰੋੜ (1360 ਮੀਲੀਅਨ) (ਲੰਬਿਤ ਅਤੇ ਨਿਪਟਾਰਾ ਕੀਤੇ ਗਏ) ਕੇਸਾਂ ਦੇ ਆਂਕੜੇ ਹਨ।
- ਵੱਖ–ਵੱਖ ਹਾਈ ਕੋਰਟਾਂ ਦੇ ਕੁੱਲ 38 ਕਰੋੜ (338 ਮੀਲੀਅਨ) ਕੇਸ (ਲੰਬਿਤ) ਅਤੇ 12.49 ਕਰੋੜ (1249 ਮੀਲੀਅਨ) ਆਦੇਸ਼ ਅਤੇ ਨਿਰਣੇ ਆਨ–ਲਾਈਨ ਉਪਲੱਬਧ ਹਨ।
- 54 ਮੀਲੀਅਨ ਐਂਡਰਾਇਡ ਯੂਜ਼ਰਜ਼ ਨੇ ਈ–ਕਮੇਟੀ ਦੁਆਰਾ ਵਿਕਸਤ ਮੋਬਾਇਲ ਐਪ ਨੂੰ ਡਾਉਨਲੋਡ ਕੀਤਾ ਹੈ।