ਈ-ਕੋਰਟਸ ਸਰਵਿਸਿਜ਼ ਮੋਬਾਇਲ ਐਪ ਅਤੇ ਜਸਟ ਆਈ ਐਸ ਐਪ ਵਿੱਚ ਇੰਡੀਆ ਕੋਡ ਸ਼ਾਮਲ ਕੀਤਾ ਗਿਆ।

ਇੱਕ ਨਵੀਂ ਵਿਸ਼ੇਸ਼ਤਾ “ਇੰਡੀਆ ਕੋਡ” ਦੋਵੇਂ ਈ-ਕੋਰਟਸ ਮੋਬਾਇਲ ਐਪਲੀਕੇਸ਼ਨ ਅਤੇ ਜਸਟ ਆਈ ਐਸ ਐਪਲੀਕੇਸ਼ਨ, ਵਿੱਚ ਜੋੜਿਆ ਗਿਆ ਹੈ, ਜੋ ਯੂਜ਼ਰ ਨੂੰ ਆਪਣੇ ਮੋਬਾਇਲ ਤੇ ਕਾਨੂੰਨ, ਰੈਗੁਲੇਸ਼ਨਜ਼ ਅਤੇ ਨੋਟੀਫਿਕੇਸ਼ਨਾਂ ਤੱਕ ਪਹੁੰਚ ਦੇ ਯੋਗ ਬਣਾਉਂਦਾ ਹੈ। ਇਹ ਬੇਅਰ ਐਕਟਾਂ ਦਾ ਇੱਕ ਰੈਡੀ ਰੈਕਨਰ ਹੈ। ਜਿਵੇਂ ਕਿ ਜੇ ਤੁਸੀਂ ਕਰਿਮਨਲ ਪਰੋਸਿਜ਼ਰ ਕੋਡ, 1973, ਦੀ ਕਿਸੇ ਧਾਰਾ ਦਾ ਹਵਾਲਾ ਦੇਣਾ ਚਾਹੁੰਦੇ ਹੋ ਤਾਂ ਇਸ ਤਕ ਮੋਬਾਇਲ ਐਪਲੀਕੇਸ਼ਨ ਦੁਆਰਾ ਅਸਾਨੀ ਨਾਲ ਪਹੁੰਚ ਕੀਤੀ ਜਾ ਸਕਦੀ ਹੈ। ਅਸੀ ਉਮੀਦ ਕਰਦੇ ਹਾਂ ਕਿ ਇਹਨਾਂ ਐਪਲੀਕੇਸ਼ਨਾਂ ਵਿੱਚ ਇਹ ਵੱਡੇ ਵਾਧੇ ਦੇ ਰੂਪ ਵਿੱਚ ਸਾਬਤ ਹੋਵੇਗਾ। ਤੁਹਾਡੇ ਸੁਝਾਵਾਂ ਦਾ ਸੁਆਗਤ ਹੈ।