Close

    ਮਾਨਯੋਗ ਸ਼੍ਰੀਮਾਨ ਜਸਟਿਸ ਕੇ.ਵੀ. ਵਿਸ਼ਵਨਾਥਨ, ਜੱਜ ਸੁਪਰੀਮ ਕੋਰਟ ਆਫ਼ ਇੰਡੀਆ

    K.V. Viswanathan
    • ਅਹੁਦਾ: ਆਨਰੇਰੀ ਵਾਈਸ ਚੇਅਰਪਰਸਨ
    • 26 ਮਈ 1966 ਨੂੰ ਜਨਮ।
    • ਪਿਤਾ ਸ਼੍ਰੀ ਕੇ.ਵੀ. ਵੈਂਕਟਾਰਮਨ ਅਤੇ ਮਾਤਾ ਸ਼੍ਰੀਮਤੀ ਲਲਿਤਾ ਵੈਂਕਟਾਰਮਨ
    • ਸ਼੍ਰੀਮਤੀ ਜੈਸ਼੍ਰੀ ਵਿਸ਼ਵਨਾਥਨ ਨਾਲ ਵਿਆਹ ਕੀਤਾ; ਦੋ ਧੀਆਂ।
    • ਅਰੋਕੀਮਾਥਾ ਮੈਟ੍ਰਿਕ ਹਾਇਰ ਸੈਕੰਡਰੀ ਸਕੂਲ, ਪੋਲਾਚੀ ਵਿੱਚ ਪੜ੍ਹਾਈ ਕੀਤੀ; ਸੈਨਿਕ ਸਕੂਲ ਅਮਰਾਵਤੀਨਗਰ ਅਤੇ ਸੇਂਟ ਜੋਸਫ ਹਾਇਰ ਸੈਕੰਡਰੀ ਸਕੂਲ, ਊਟੀ ਵਿਖੇ ਪੜਾਈ ਕੀਤੀ ।
    • ਪੰਜ ਸਾਲਾ ਲਾਅ ਕੋਰਸ (1983-1988) ਦੇ ਪਹਿਲੇ ਬੈਚ ਦੇ ਹਿੱਸੇ ਵਜੋਂ ਕੋਇੰਬਟੂਰ ਲਾਅ ਕਾਲਜ, ਭਰਥੀਅਰ ਯੂਨੀਵਰਸਿਟੀ, ਕੋਇੰਬਟੂਰ ਤੋਂ ਪਹਿਲੇ ਰੈਂਕ ਨਾਲ ਗ੍ਰੈਜੂਏਟ ਹੋਏ ਅਤੇ ਬੈਚਲਰ ਆਫ਼ ਲਾਅਜ਼ ਦੀ ਡਿਗਰੀ ਪ੍ਰਾਪਤ ਕੀਤੀ।
    • 28 ਅਕਤੂਬਰ 1988 ਨੂੰ ਬਾਰ ਕਾਉਂਸਿਲ ਆਫ਼ ਤਾਮਿਲਨਾਡੂ ਦੇ ਰੋਲ ‘ਤੇ ਐਡਵੋਕੇਟ ਵਜੋਂ ਨਾਮ ਦਰਜ ਕਰਵਾਇਆ ਗਿਆ ਅਤੇ ਬਾਰ ਕਾਉਂਸਿਲ ਆਫ਼ ਦਿੱਲੀ ਦੇ ਰੋਲ ਵਿੱਚ ਤਬਦੀਲ ਕੀਤਾ ਗਿਆ।
    • 1983 ਅਤੇ 1988 ਦੇ ਵਿਚਕਾਰ ਕਾਲਜ ਦੇ ਦਿਨਾਂ ਦੌਰਾਨ ਕੋਇੰਬਟੂਰ ਵਿਖੇ ਇੱਕ ਪ੍ਰਮੁੱਖ ਕ੍ਰਿਮੀਨਿਲ ਵਕੀਲ, ਸਵਰਗੀ ਸ਼੍ਰੀ ਕੇ.ਏ. ਰਾਮਚੰਦਰਨ ਦੇ ਚੈਂਬਰਾਂ ਵਿੱਚ ਹਾਜ਼ਰ ਹੋਏ।
    • ਬਾਅਦ ਵਿਚ ਨਵੰਬਰ, 1988 ਤੋਂ ਨਵੀਂ ਦਿੱਲੀ ਵਿਖੇ ਸੀਨੀਅਰ ਐਡਵੋਕੇਟ ਅਤੇ ਸਾਬਕਾ ਐਡੀਸ਼ਨਲ ਸਾਲਿਸਟਰ ਜਨਰਲ, ਸ਼੍ਰੀ ਸੀ. ਐੱਸ. ਵੈਦਿਆਨਾਥਨ ਦੇ ਚੈਂਬਰ ਵਿਚ ਸ਼ਾਮਲ ਹੋਏ ਅਤੇ ਅਕਤੂਬਰ, 1990 ਤੱਕ ਕੰਮ ਕੀਤਾ। ਸੁਪਰੀਮ ਕੋਰਟ, ਦਿੱਲੀ ਹਾਈ ਕੋਰਟ ਅਤੇ ਦਿੱਲੀ ਵਿੱਚ ਵੱਖ ਵੱਖ ਅਦਾਲਤਾਂ ਅਤੇ ਟ੍ਰਿਬਿਊਨਲ ਵਿੱਚ ਮਹਤੱਵਪੂਰਨ ਮਾਮਲਿਆਂ ਵਿਚ ਉਨ੍ਹਾਂ ਦੀ ਮਦਦ ਕੀਤੀ।
    • ਨਵੰਬਰ, 1990 ਤੋਂ ਜੂਨ, 1995 ਤੱਕ ਭਾਰਤ ਦੇ ਸੀਨੀਅਰ ਐਡਵੋਕੇਟ ਅਤੇ ਸਾਬਕਾ ਅਟਾਰਨੀ ਜਨਰਲ, ਸ਼੍ਰੀ ਕੇ.ਕੇ. ਵੇਣੂਗੋਪਾਲ ਦੇ ਚੈਂਬਰ ਵਿੱਚ ਰਹੇ ਅਤੇ ਸੁਪਰੀਮ ਕੋਰਟ ਅਤੇ ਹਾਈ ਕੋਰਟਾਂ ਦੇ ਮਹੱਤਵਪੂਰਨ ਮਾਮਲਿਆਂ ਵਿੱਚ ਉਨ੍ਹਾਂ ਦੇ ਨਾਲ ਪੇਸ਼ ਹੋਏ ।
    • ਜੂਨ, 2002 ਵਿੱਚ ਹਾਰਵਰਡ ਲਾਅ ਸਕੂਲ, ਬੋਸਟਨ, ਮੈਸੇਚਿਉਸੇਟਸ ਵਿੱਚ ਵਕੀਲਾਂ ਲਈ ਹਦਾਇਤਾਂ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਇਆ।
    • 28 ਅਪ੍ਰੈਲ 2009 ਨੂੰ ਭਾਰਤ ਦੀ ਸੁਪਰੀਮ ਕੋਰਟ ਦੀ ਫੁੱਲ ਕੋਰਟ ਦੁਆਰਾ ਸੀਨੀਅਰ ਵਕੀਲ ਵਜੋਂ ਨਾਮਜ਼ਦ ਕੀਤਾ ਗਿਆ।
    • 26 ਅਗਸਤ 2013 ਨੂੰ ਭਾਰਤ ਦੇ ਵਧੀਕ ਸਾਲਿਸਟਰ ਜਨਰਲ ਵਜੋਂ ਨਿਯੁਕਤ ਕੀਤਾ ਗਿਆ ਅਤੇ ਮਈ, 2014 ਤੱਕ ਇਸ ਅਹੁਦੇ ਤੇ ਰਹੇ।
    • ਆਪਣੇ ਅਭਿਆਸ ਦੇ ਦੌਰਾਨ ਭਾਰਤ ਦੀ ਸੁਪਰੀਮ ਕੋਰਟ ਅਤੇ ਦੇਸ਼ ਭਰ ਦੀਆਂ ਕਈ ਹਾਈ ਕੋਰਟਾਂ ਵਿੱਚ ਪੇਸ਼ ਹੋਇਆ। ਇੱਕ ਸੀਨੀਅਰ ਐਡਵੋਕੇਟ ਅਤੇ ਵਧੀਕ ਸਾਲਿਸਟਰ ਜਨਰਲ ਦੇ ਤੌਰ ਤੇ, ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚਾਂ ਦੇ ਸਾਹਮਣੇ ਕਈ ਪੇਸ਼ੀਆਂ ਸਮੇਤ, ਕਾਨੂੰਨ ਦੇ ਵਿਭਿੰਨ ਵਿਸ਼ਿਆਂ ਤੇ ਵਿਆਪਕ ਮਾਮਲਿਆਂ ਵਿੱਚ ਪੇਸ਼ ਹੋਏ।
    • ਸੁਪਰੀਮ ਕੋਰਟ ਦੇ ਸਾਹਮਣੇ ਕਈ ਮਹੱਤਵਪੂਰਨ ਮਾਮਲਿਆਂ ਵਿੱਚ ਐਮੀਕਸ ਕਿਊਰ/ ਵਜੋਂ ਪੇਸ਼ ਹੋਏ ।
    • ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ (NALSA) ਦੇ ਮੈਂਬਰ ਰਹੇ।
    • ਸੁਪਰੀਮ ਕੋਰਟ ਲੀਗਲ ਸਰਵਿਸਿਜ਼ ਕਮੇਟੀ ਦੇ ਮੈਂਬਰ ਰਹਿ ਚੁੱਕੇ ਹਨ।
    • ਸੁਪਰੀਮ ਕੋਰਟ ਮਿਡਲ ਇਨਕਮ ਗਰੁੱਪ ਲੀਗਲ ਏਡ ਕਮੇਟੀ ਦੇ ਸਕੱਤਰ ਅਤੇ ਬਾਅਦ ਵਿੱਚ ਖਜ਼ਾਨਚੀ ਰਹੇ ਹਨ ।
    • 1991 ਵਿੱਚ ਜਸਟਿਸ ਵਰਮਾ ਜਾਂਚ ਕਮਿਸ਼ਨ ਅਤੇ ਐਮ ਸੀ ਜੈਨ ਜਾਂਚ ਕਮਿਸ਼ਨ ਅੱਗੇ ਪੇਸ਼ ਹੋਏ ।
    • ‘ਨਿਆਂ ਦਾ ਪ੍ਰਸ਼ਾਸਨ’ ਵਿਸ਼ੇ ਦੇ ਅਧੀਨ ‘ਮੂਲ ਫਰਜ਼ਾਂ ਦੇ ਪ੍ਰਭਾਵ’ ਤੇ ਚੀਫ਼ ਜਸਟਿਸ ਜੇ ਐਸ ਵਰਮਾ ਕਮੇਟੀ ਦੀ ਰਿਪੋਰਟ ਵਿੱਚ ਯੋਗਦਾਨ ਪਾਇਆ ।
    • ਵੱਖ-ਵੱਖ ਰਾਸ਼ਟਰੀ ਪ੍ਰਕਾਸ਼ਨਾਂ ਵਿੱਚ ਸੰਪਾਦਕੀ ਲੇਖਾਂ ਦਾ ਯੋਗਦਾਨ ਪਾਇਆ ਅਤੇ ਲਾਅ ਕਾਲਜਾਂ ਵਿੱਚ ਭਾਸ਼ਣ ਦਿੱਤੇ।
    • ਹੋਰ ਰੁਚੀਆਂ ਵਿੱਚ ਗੈਰ- ਕਾਲਪਨਿਕ ਸਾਹਿਤ ਪੜ੍ਹਨਾ ਅਤੇ ਸਾਰੀਆਂ ਖੇਡਾਂ ਦੇਖਣਾ ਸ਼ਾਮਲ ਹੈ।
    • 19 ਮਈ, 2023 ਨੂੰ ਬਾਰ ਤੋਂ ਸਿੱਧੇ ਤੌਰ ‘ਤੇ ਭਾਰਤ ਦੀ ਸੁਪਰੀਮ ਕੋਰਟ ਦੇ ਜੱਜ ਵਜੋਂ ਤਰੱਕੀ ਕੀਤੀ ।