Close

  ਭਾਰਤ ਦੀ ਸੁਪਰੀਮ ਕੋਰਟ ਦੇ ਨਿਆਂਧੀਸ਼ ਡਾ. ਜਸਟਿਸ ਡੀ.ਵਾਈ.ਚੰਦਰਚੂੜ

  Dr Justice Dhananjaya Y Chandrachud
  • ਅਹੁਦਾ: ਚੇਅਰਪਰਸਨ

  ਇਹਨਾਂ ਨੇ ਸੇਂਟ ਸਟੀਫਨਜ਼ ਕਾਲਜ, ਨਵੀਂ ਦਿੱਲੀ ਤੋਂ ਅਰਥ ਸ਼ਾਸਤਰ ਵਿੱਚ ਬੀ.ਏ. ਆਨਰਜ਼, ਕੈਂਪਸ ਲਾਅ-ਸੈਂਟਰ, ਦਿੱਲੀ ਯੁਨੀਵਰਸਿਟੀ ਤੋਂ ਐਲ.ਐਲ.ਬੀ. ਦੀ ਡਿਗਰੀ ਅਤੇ ਹਾਰਵਰਡ ਲਾਅ ਸਕੂਲ, ਯੂ.ਐਸ.ਏ. ਤੋਂ ਐਲ.ਐਲ.ਐੱਮ ਅਤੇ ਐੱਸ.ਜੇ.ਡੀ. ਦੀ ਡਿਗਰੀ ਪ੍ਰਾਪਤ ਕੀਤੀ। ਬਾਰ ਕੌਂਸਲ ਆਫ਼ ਮਹਾਰਾਸ਼ਟਰ ਵਿੱਚ ਨਾਮਾਂਕਣ ਲਿਆ ਅਤੇ ਮੁੱਖ ਤੌਰ ਤੇ ਬੰਬੇ ਹਾਈ ਕੋਰਟ ਅਤੇ ਭਾਰਤ ਦੀ ਸੁਪਰੀਮ ਕੋਰਟ ਵਿੱਚ ਵਕਾਲਤ ਕੀਤੀ। 1998 ਵਿੱਚ ਸੀਨੀਅਰ ਵਕੀਲ ਵਜੋਂ ਅਤੇ ਵਧੀਕ ਸਾਲਿਸਿਟਰ ਜਨਰਲ ਵਜੋਂ ਨਿਯੁਕਤ ਹੋਏ।

  • 29 ਮਾਰਚ, 2000 ਨੂੰ ਬੰਬੇ ਹਾਈ ਕੋਰਟ ਵਿਖੇ ਨਿਆਂਧੀਸ਼ ਵਜੋਂ ਐਲੀਵੇਟ ਹੋਏ। ਮਹਾਰਾਸ਼ਟਰ ਨਿਆਂਇਕ ਅਕਾਦਮੀ ਦੇ ਡਾਇਰੈਕਟਰ ਰਹੇ।
  • 31 ਅਕਤੂਬਰ, 2013 ਨੂੰ ਇਲਾਹਾਬਾਦ ਹਾਈ ਕੋਰਟ ਦੇ ਮੁੱਖ ਨਿਆਂਧੀਸ਼ ਵਜੋਂ ਸਹੁੰ ਚੁੱਕੀ।
  • 13 ਮਈ, 2016 ਨੂੰ ਭਾਰਤ ਦੀ ਸੁਪਰੀਮ ਕੋਰਟ ਦੇ ਨਿਆਂਧੀਸ਼ ਵਜੋਂ ਐਲੀਵੇਟ ਹੋਏ।
  • ਮੁੰਬਈ ਯੂਨੀਵਰਸਿਟੀ ਵਿੱਚ ਤੁਲਨਾਤਮਕ ਸੰਵਿਧਾਨਕ ਕਾਨੂੰਨ ਦੇ ਵਿਜਿਟਿੰਗ ਪ੍ਰੋਫੈਸਰ ਅਤੇ ਓਕਲਾਹੋਮਾ ਯੂਨੀਵਰਸਿਟੀ ਸਕੂਲ ਆਫ਼ ਲਾਅ, ਯੂ.ਐੱਸ.ਏ. ਵਿੱਚ ਵਿਜਿਟਿੰਗ ਪ੍ਰੋਫੈਸਰ ਦੇ ਰੂਪ ਵਿੱਚ ਕੰਮ ਕੀਤਾ।
  • ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ, ਹਾਰਵਰਡ ਲਾਅ ਸਕੂਲ, ਯੇਲ ਲਾਅ ਸਕੂਲ ਅਤੇ ਦੱਖਣੀ ਅਫਰੀਕਾ ਦੀ ਵਿਟਵਾਟਰਸਰੇਂਡ ਯੂਨੀਵਰਸਿਟੀ ਵਿਖੇ ਭਾਸ਼ਣ ਦਿੱਤੇ। ਸੰਯੁਕਤ ਰਾਸ਼ਟਰ ਦੇ ਸੰਗਠਨਾਂ ਦੁਆਰਾ ਆਯੋਜਿਤ ਕਾਨਫਰੰਸ ਵਿੱਚ ਸਪੀਕਰ, ਜਿਸ ਵਿੱਚ ਮਨੁੱਖੀ ਅਧਿਕਾਰਾਂ ਬਾਰੇ ਸੰਯੁਕਤ ਰਾਸ਼ਟਰ ਉੱਚ ਕਮੀਸ਼ਨ, ਅੰਤਰਰਾਸ਼ਟਰੀ ਮਜ਼ਦੂਰ ਸੰਗਠਨ, ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ, ਵਿਸ਼ਵ ਬੈਂਕ ਅਤੇ ਏਸ਼ੀਅਨ ਵਿਕਾਸ ਬੈਂਕ ਸ਼ਾਮਲ ਹਨ।